ਸਿਆਸਤਖਬਰਾਂ

ਕੈਪਟਨ ਸਰਕਾਰ ਦਾ ਕਾਰਨਾਮਾ-ਲੋਕਾਂ ਲਈ ਖਜ਼ਾਨਾ ਖਾਲੀ, ਵਿਧਾਇਕਾਂ ਦਾ ਟੈਕਸ ਅਦਾ ਕਰਨ ਲਈ ਭਰਿਆ!!

ਲੁਧਿਆਣਾ – ਪੰਜਾਬ ਦੇ ਲੋਕਾਂ ਲਈ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਬਹੁਤ ਸਾਰੇ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰੀ ਖਜ਼ਾਨੇ ਚੋੰ ਭਰ ਰਹੀ ਹੈ। ਲੁਧਿਆਣਾ ਦੇ ਇੱਕ ਆਰ ਟੀ ਆਈ ਐਕਟਿਵਿਸਟ ਗੁਰਵਿੰਦਰ ਸਿੰਘ  ਵਲੋਂ ਹਾਸਲ ਰਾਈਟ ਟੂ ਇਨਫਰਮੇਸ਼ਨ ਐਕਟ ਦੀ ਰਿਪਰੋਟ ਵਿਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ 93 ਵਿਧਾਇਕ ਅਜਿਹੇ ਹਨ, ਜੋ ਆਪਣੀ ਤਨਖਾਹ ’ਚੋ ਇਨਕਮ ਟੈਕਸ ਨਹੀਂ ਦਿੰਦੇ ਸਗੋਂ ਪੰਜਾਬ ਸਰਕਾਰ ਉਹ ਟੈਕਸ ਅਦਾ ਕਰਦੀ ਹੈ। ਇਨ੍ਹਾਂ ਵਿਧਾਇਕਾਂ ’ਚ  ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕ ਸ਼ਾਮਲ ਹਨ। ਸਿਰਫ 3 ਵਿਧਾਇਕ ਹੀ ਅਜਿਹੇ ਹਨ ਜਿਹੜੇ ਆਪਣੀ ਤਨਖਾਹ ’ਚੋਂ ਟੈਕਸ ਅਦਾ ਕਰਦੇ ਹਨ ਅਤੇ ਇਨ੍ਹਾਂ ਵਿਚ ਸਿਮਰਜੀਤ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ। ਇਥੋਂ ਤਕ ਕੇ ਕਈ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਆਮਦਨ ਕਰੋੜਾਂ ਰੁਪਏ ਹੈ। ਵੱਡੀ ਗੱਲ ਇਹ ਹੈ ਕੇ ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ, ਬਿਕਰਮ ਮਜੀਠੀਆ ਅਤੇ ਹੋਰ ਵੀ ਕਈ ਵੱਡੇ ਵਿਧਾਇਕਾਂ ਦੇ ਨਾਂ ਇਨ੍ਹਾਂ ਵਿਚ ਸ਼ਾਮਿਲ ਹਨ। ਆਰ. ਟੀ. ਆਈ. ਪਾਉਣ ਵਾਲੇ ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਉਨ੍ਹਾਂ ਕਿਹਾ ਕਿ ਸਿਰਫ 93 ਵਿਧਾਇਕਾਂ ਦਾ ਡਾਟਾ ਉਨ੍ਹਾਂ ਕੋਲ ਆਇਆ ਜਿਸ ਵਿਚ ਸਾਲ 2017-18 ਵਿਚ 82,77,506 ਰੁਪਏ, ਸਾਲ 2018-19 ਵਿਚ 65,95,264 ਰੁਪਏ, 2019-20 ਵਿਚ 64,93,652 ਅਤੇ 2020-21 ’ਚ 62,54,952 ਰੁਪਏ ਹਨ। ਕੁਲ ਮਿਲਾ ਕੇ ਇਹ ਟੈਕਸ ਕਰੋੜਾਂ ਰੁਪਏ ਬਣ ਜਾਂਦਾ ਹੈ ਹਾਲਾਂਕਿ ਇਸ ਸੂਚੀ ਵਿਚ ਮੰਤਰੀਆਂ ਦਾ ਨਾਂਅ ਸ਼ਾਮਿਲ ਨਹੀਂ ਹੈ ਅਤੇ ਉਨ੍ਹਾਂ ਵਿਚੋਂ ਵੀ ਕਈ ਖੁਲਾਸੇ ਹੋ ਸਕਦੇ ਹਨ।

Comment here