ਸੰਗਰੂਰ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਹਲਕੇ ਤੋਂ 23 ਜੂਨ ਹੋਣ ਵਾਲੀ ਉਪ ਚੋਣ ਲੜਨ ਤੋਂ ਸਪੱਸ਼ਟ ਤੌਰ ‘ਤੇ ਨਾਂਹ ਕਰ ਦਿੱਤੀ ਹੈ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਭਾਜਪਾ ਦੇ ਸੰਭਾਵੀ ਉਮੀਦਵਾਰ ਦਾ ਸਮਰਥਨ ਕਰਨ ਦਾ ਵਿਸ਼ਵਾਸ ਦਿਵਾਇਆ ਹੈ । ਭਾਜਪਾ ਹਲਕਿਆਂ ਅਨੁਸਾਰ ਕੈਪਟਨ ਸਾਹਿਬ ਨੇ ਇਹ ਸੰਕੇਤ ਦਿੱਤਾ ਹੈ ਕਿ ਬੇਸ਼ੱਕ ਅਰਵਿੰਦ ਖੰਨਾ ਨੂੰ ਭਾਜਪਾ ਟਿਕਟ ‘ਤੇ ਖੜ੍ਹਾ ਕਰ ਦਿੱਤਾ ਜਾਏ, ਉਹ ਉਨ੍ਹਾਂ ਦਾ ਸਮਰਥਨ ਕਰਨਗੇ | ਦੱਸਿਆ ਗਿਆ ਹੈ ਕਿ ਅਰਵਿੰਦ ਖੰਨਾ ਦੂਰੋਂ-ਨੇੜਿਓਂ ਮਹਾਰਾਜਾ ਪਟਿਆਲਾ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ ।ਸ੍ਰੀ ਖੰਨਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਨ੍ਹਾਂ ਦੀ ਇਹ ਉਪ ਚੋਣ ਲੜਨ ਦੀ ਕੋਈ ਇੱਛਾ ਨਹੀਂ, ਪਰ ਭਾਜਪਾ ਹਾਈਕਮਾਂਡ, ਜੋ ਫ਼ੈਸਲਾ ਕਰੇਗੀ ਉਹ ਸਾਰੀ ਪਾਰਟੀ ਨੂੰ ਖਿੜੇ ਮੱਥੇ ਮੰਨਣਾ ਪਵੇਗਾ । ਭਾਜਪਾ ਆਪਣੇ ਚੋਣ ਨਿਸ਼ਾਨ ‘ਤੇ ਇਹ ਸੀਟ ਜ਼ਰੂਰ ਲੜੇਗੀ । ਇਸ ਸਬੰਧੀ ਭਾਜਪਾ ਪੰਜਾਬ ਦੇ ਕਈ ਆਗੂ ਪਹਿਲਾਂ ਹੀ ਸੰਕੇਤ ਕਰ ਚੁੱਕੇ ਹਨ। ਇਸ ਦੌਰਾਨ ਭਾਜਪਾ ਨਾਲ ਸੰਬੰਧਿਤ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਲੋਂ ਟਿਕਟ ਦਿੱਤੀ ਜਾਏ ਤਾਂ ਉਹ ਇਕ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ ।
ਕੈਪਟਨ ਵੱਲੋਂ ਸੰਗਰੂਰ ਜ਼ਿਮਨੀ ਚੋਣ ਲੜਨ ਤੋਂ ਇਨਕਾਰ!


Comment here