ਸਿਆਸਤਖਬਰਾਂ

ਕੈਪਟਨ ਵਿਰੁੱਧ ਰਾਜਾ ਵੜਿੰਗ ਤੇ ਰੰਧਾਵਾ ਦੇ ਤਿੱਖੇ ਬੋਲ…

‘ਰਿਟਾਇਰ ਹੋ ਜਾਓ….ਸਾਡੇ ਨਾਲ ਨਾ ਲਓ ਪੰਗੇ’
ਚੰਡੀਗੜ੍ਹ-ਹੁਣੇ ਜਿਹੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕੈਪਟਨ ਨੂੰ ਨਸੀਹਤ ਦਿੱਤੀ ਕਿ ‘ਕੈਪਟਨ ਅਮਰਿੰਦਰ ਸਿੰਘ ਤੁਸੀਂ ਸਮਝੌਤੇ ਵਾਲੇ ਮੁੱਖ ਮੰਤਰੀ ਸੀ…ਕਾਲੇ ਪੇਪਰ ’ਤੇ ਨੀਲੀ ਸਿਹਾਈ ਨਾਲ ਲਿਖਣ ਵਰਗੇ…ਤੁਸੀਂ ਬਾਦਲਾਂ ’ਤੇ ਬੀਜੇਪੀ ਦੇ ਖ਼ਿਲਾਫ਼ ਆਪਣੀ ਕੰਫਰਟ ਜ਼ੋਨ ’ਚੋਂ ਬਾਹਰ ਨਹੀਂ ਨਿਕਲੇ….ਸਾਡੇ ਨਾਲ ਉਲਝਣ ਦੀ ਥਾਂ..ਤੇ ਤੁਸੀਂ ਰਿਟਾਇਰ ਹੋ ਜਾਓ…’
ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਦਾ ਕੈਪਟਨ ਤੇ ਵੱਡਾ ਹਮਲਾ ਕਰਦਿਆਂ ਟਵੀਟ ਕੀਤਾ ਕਿ-‘ਖੁਦ ਨੂੰ ਪੰਜਾਬ ਦਾ ਰਾਖਾ ਕਹਿਣ ਵਾਲੇ ਨੇ ਹੀ ਪੰਜਾਬ ਦੇ ਹਿੱਤਾਂ ਨਾਲ ਕੀਤਾ ਖਿਲਵਾੜ….ਸੱਤਾ ਦੇ ਲਾਲਚ ਕਰਕੇ ਮਾਈਨਿੰਗ ’ਚ ਸ਼ਾਮਿਲ ਲੋਕਾਂ ਖਿਲਾਫ ਨਹੀਂ ਕੀਤੀ ਕਾਰਵਾਈ…..ਕੈਪਟਨ ਨੇ ਕਈ ਮੰਤਰੀਆਂ-ਵਿਧਾਇਕਾਂ ਦੇ ਮਾਈਨਿੰਗ ’ਚ ਸ਼ਾਮਿਲ ਹੋਣ ਦੇ ਲਗਾਏ ਸੀ ਇਲਜ਼ਾਮ’

Comment here