ਸਿਆਸਤਖਬਰਾਂ

ਕੈਪਟਨ ਨੇ ਛੱਡੀ ਕਾਂਗਰਸ, ਪ੍ਰਧਾਨ ਨੂੰ ਭੇਜਿਆ ਅਸਤੀਫਾ

ਨਵੀਂ ਦਿੱਲੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪੂਰੇ ਸੱਤ ਪੇਜਾਂ ਦਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜਿਆ ਹੈ। ਕੈਪਟਨ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਕਾਂਗਰਸ ਵੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣਗੇ। ਕੈਪਟਨ ਦੀਆਂ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤਾਂ ਤੋਂ ਬਾਅਦ ਚਰਚਾ ਹੋਣ ਲਗੀ ਸੀ ਕਿ ਉਹ ਭਾਜਪਾ ਚ ਜਾ ਸਕਦੇ ਹਨ, ਪਰ ਕੈਪਟਨ ਨੇ ਸਾਰੀਆਂ ਅਫਵਾਹਾਂ ਹੁਣ ਖਤਮ ਕਰ ਦਿੱਤੀਆਂ ਹਨ, ਉਹ ਰਹਿਣਗੇ, ਕਾਂਗਰਸੀ ਹੀ, ਪਰ ਆਪਣੀ ਕਾਂਗਰਸ ਦੇ ਮੂਹਰੈਲ ਬਣ ਕੇ, ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ।

Comment here