ਸਿਆਸਤਖਬਰਾਂਚਲੰਤ ਮਾਮਲੇ

ਕੈਪਟਨ ਨੂੰ ਬੀਜੇਪੀ ਪੰਜਾਬ ਚ ਦੇ ਸਕਦੀ ਹੈ ਵੱਡੀ ਜਿ਼ਮੇਵਾਰੀ

ਚੰਡੀਗੜ-ਜਲਦੀ ਹੀ ਪੰਜਾਬ ਦੀ ਸਿਆਸਤ ਵਿਚ ਇਕ ਹੋਰ ਫੇਰਬਦਲ ਹੋਣ ਵਾਲਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ  ਦਾ ਭਾਜਪਾ ‘ਚ ਰਲੇਵਾਂ ਹੋ ਜਾਵੇਗਾ। ਇਹ ਰਲੇਵਾਂ ਜੁਲਾਈ ਮਹੀਨੇ ਵਿੱਚ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਹੁਣੇ ਹੀ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਹਨ। ਉਹ ਅਗਲੇ ਹਫ਼ਤੇ ਤੱਕ ਭਾਰਤ ਪਰਤ ਸਕਦੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਇਸ ਸਬੰਧੀ ਕਾਰਵਾਈ ਸ਼ੁਰੂ ਹੋ ਜਾਵੇਗੀ। ਇਸ ਰਲੇਵੇਂ ਤੋਂ ਬਾਅਦ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਖਾਸ ਤੌਰ ‘ਤੇ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੀਆਂ 13 ਸੀਟਾਂ ‘ਤੇ ਵੀ ਧਿਆਨ ਕੇਂਦਰਤ ਕਰ ਰਹੀ ਹੈ।

Comment here