ਚੰਡੀਗੜ੍ਹ –ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ (ਪੀ. ਐੱਲ. ਸੀ.) ਵਿੱਚ ਇੱਕ ਨਵੀਂ ਹੀ ਗਰਮਾ ਗਰਮੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਲੋਕ ਕਾਂਗਰਸ ਦੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ’ਚ 37 ਵਿਧਾਨ ਸਭਾ ਹਲਕਿਆਂ ’ਚੋਂ ਅਜੇ 32 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਗਏ ਹਨ। ਜਿਹਨਾਂ ’ਚੋਂ 10 ਉਮੀਦਵਾਰਾਂ ਨੇ ਪਾਰਟੀ ਦੇ ਚੋਣ ਨਿਸ਼ਾਨ ਦੀ ਥਾਂ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ’ਤੇ ਚੋਣ ਲੜਨ ਦੀ ਇੱਛਾ ਦਿਖਾਈ ਹੈ। ਪ੍ਰੇਮ ਮਿੱਤਲ, ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਲੁਧਿਆਣਾ ਆਤਮਨਗਰ ਤੋਂ ਉਮੀਦਵਾਰ ਹਨ, ਜਗਮੋਹਨ ਸ਼ਰਮਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਲੁਧਿਆਣਾ ਪੂਰਬੀ ਤੇ ਰਾਜ ਨੰਬਰਦਾਰ ਨੂੰ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਖਰੜ ਤੋਂ ਸਕੱਤਰ ਇੰਚਾਰਜ ਕਮਲਦੀਪ ਸੈਣੀ ਸਮੇਤ ਚਾਰ ਉਮੀਦਵਾਰਾਂ ਨੇ ਭਾਜਪਾ ਤੋਂ ਚੋਣ ਲੜਨ ਲਈ ‘ਕਮਲ’ ਚੋਣ ਨਿਸ਼ਾਨ ਮੰਗਿਆ ਹੈ। ਹੋਰਾਂ ਉਮੀਦਵਾਰਾਂ ’ਚ ਬਠਿੰਡਾ (ਸ਼ਹਿਰੀ), ਲੁਧਿਆਣਾ ਪੂਰਬੀ ਤੇ ਆਤਮਨਗਰ ਸ਼ਾਮਲ ਹਨ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਇਨ੍ਹਾਂ ਚਾਰ ਉਮੀਦਵਾਰਾਂ ਨੂੰ ਸਵੀਕਾਰ ਕਰ ਲਿਆ ਸੀ ਤੇ ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਦੇ ਛੇ ਹੋਰ ਉਮੀਦਵਾਰਾਂ ਤੋਂ ਬੇਨਤੀ ਪ੍ਰਾਪਤ ਹੋਈ ਸੀ, ਜੋ ਕਮਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਾ ਚਾਹੁੰਦੇ ਸਨ। ਬੁਲਾਰੇ ਵਿਮਲ ਸੁੰਬਲੀ ਦੇ ਮੁਤਾਬਕ ਗੱਠਜੋੜ ਦੇ ਤਿੰਨ ਸਹਿਯੋਗੀਆਂ ਵਿਚੋਂ ਕੋਈ ਵੀ ਉਮੀਦਵਾਰ ਕਿਸੇ ਵੀ ਚੋਣ ਨਿਸ਼ਾਨ ਦੀ ਚੋਣ ਕਰ ਸਕਦਾ ਹੈ। ਪਾਰਟੀ ਨੇ ਕੋਈ ਸਮੱਸਿਆ ਨਾ ਦੱਸ ਦੇ ਹੋਏ ਇਸ ਨੂੰ ਉਮੀਦਵਾਰਾਂ ’ਤੇ ਛੱਡ ਦਿੱਤਾ ਹੈ। ਸੂਤਰਾਂ ਮੁਤਾਬਕ ਕਮਲਦੀਪ ਸੈਣੀ ਜੋ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਸਮੇਂ ਦਸਤਖਤ ਕਰ ਰਹੇ ਹਨ, ਖੁਦ ਭਾਜਪਾ ਦਾ ਚੋਣ ਨਿਸ਼ਾਨ ਚੁਣ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਦਾ ਹੈ ਤਾਂ ਉਸ ਨੂੰ ਭਾਜਪਾ ਦਾ ਉਮੀਦਵਾਰ ਮੰਨਿਆ ਜਾਵੇਗਾ। ਪਾਰਟੀ ਦੇ ਇਕ ਨੇਤਾ ਨੇ ਭਾਜਪਾ ਦੇ ਚੋਣ ਨਿਸ਼ਾਨ ਦੇ ਹੱਕ ‘ਚ ਉਮੀਦਵਾਰਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਸ਼ਹਿਰੀ ਸੀਟਾਂ ਤੋਂ ਚੋਣ ਲੜ ਰਹੇ ਹਨ ਜਿਸ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਸ਼ਹਿਰਾਂ ’ਚ ਉਨ੍ਹਾਂ ਨੂੰ ਹਿੰਦੂ ਵੋਟਾਂ ਮਿਲਣਗੀਆਂ।
ਕੈਪਟਨ ਦੇ ਉਮੀਦਵਾਰ ‘ਕਮਲ’ ਚੋਣ ਨਿਸ਼ਾਨ ਤੇ ਚੋਣ ਲੜਨ ਦੇ ਇੱਛੁਕ

Comment here