ਸਿਆਸਤਖਬਰਾਂ

ਕੈਪਟਨ ਦੀ ਪਾਰਟੀ ਚ ਕਈ ਨੇਤਾ ਹੋਏ ਸ਼ਾਮਲ

ਚੰਡੀਗੜ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਵੱਡੇ ਨਾਮ ਵਾਲੇ ਆਗੂਆਂ ਦਾ ਸਾਥ ਮਿਲਣ ਲੱਗਿਆ ਹੈ। ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਸਾਬਕਾ ਐੱਮ.ਪੀ, ਚਾਰ ਸਾਬਕਾ ਵਿਧਾਇਕਾਂ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕਈ ਹੋਰ ਆਗੂ ਇਕ ਸਮਾਰੋਹ ਦੌਰਾਨ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋ ਗਏ। ਇਸ ਸਮਾਰੋਹ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰੇਮ ਮਿੱਤਲ, ਸ਼੍ਰੀਮਤੀ ਫਰਜਾਨਾ ਆਲਮ ਅਤੇ ਰਾਜਵਿੰਦਰ ਕੌਰ ਭਗੀਕੇ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਮੋਹਨ ਸ਼ਰਮਾ ਅਤੇ ਸਤਵੀਰ ਸਿੰਘ ਪੱਲੀ ਝਿੱਕੀ ਸ਼ਾਮਿਲ ਸਨ। ਇਸੇ ਤਰ੍ਹਾਂ, ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੈ ਕਾਲੜਾ ਵੀ ਪਾਰਟੀ ਸ਼ਾਮਲ ਹੋਏ।ਅੱਜ ਪਾਰਟੀ ਸ਼ਾਮਲ ਹੋਣ ਵਾਲੇ ਹੋਰਨਾਂ ਆਗੂਆਂ ਵਿੱਚ ਸਮੁੱਖ ਸਿੰਘ ਮੋਖਾ, ਅਨੂਪ ਸਿੰਘ ਭੁੱਲਰ, ਸੰਜੀਵ ਬਿੱਟੂ ਮੇਅਰ, ਅਸ਼ਵਨੀ ਕੁਮਾਰ ਸਪੁੱਤਰ ਰੁਮਾਲ ਚੰਦ ਸਾਬਕਾ ਵਿਧਾਇਕ’ ਨਿਤਿਨ ਸ਼ਰਮਾ ਬਟਾਲਾ, ਫ਼ਾਜ਼ਿਲਕਾ ਤੋਂ ਰਾਜਦੀਪ ਕੌਰ ਵੀ ਸ਼ਾਮਲ ਰਹੇ। ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਸਾਬਕਾ ਐੱਮ.ਪੀ, ਚਾਰ ਸਾਬਕਾ ਵਿਧਾਇਕਾਂ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕਈ ਹੋਰ ਆਗੂ ਅੱਜ ਇਥੇ ਆਯੋਜਿਤ ਇਕ ਸਮਾਰੋਹ ਦੌਰਾਨ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋ ਗਏ।ਇਸ ਸਮਾਰੋਹ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ।ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰੇਮ ਮਿੱਤਲ, ਸ਼੍ਰੀਮਤੀ ਫਰਜਾਨਾ ਆਲਮ ਅਤੇ ਰਾਜਵਿੰਦਰ ਕੌਰ ਭਗੀਕੇ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਮੋਹਨ ਸ਼ਰਮਾ ਅਤੇ ਸਤਵੀਰ ਸਿੰਘ ਪੱਲੀ ਝਿੱਕੀ ਸ਼ਾਮਿਲ ਸਨ। ਇਸੇ ਤਰ੍ਹਾਂ, ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੈ ਕਾਲੜਾ ਵੀ ਪਾਰਟੀ ਸ਼ਾਮਲ ਹੋਏ।ਅੱਜ ਪਾਰਟੀ ਸ਼ਾਮਲ ਹੋਣ ਵਾਲੇ ਹੋਰਨਾਂ ਆਗੂਆਂ ਵਿੱਚ ਸਮੁੱਖ ਸਿੰਘ ਮੋਖਾ, ਅਨੂਪ ਸਿੰਘ ਭੁੱਲਰ, ਸੰਜੀਵ ਬਿੱਟੂ ਮੇਅਰ, ਅਸ਼ਵਨੀ ਕੁਮਾਰ ਸਪੁੱਤਰ ਰੁਮਾਲ ਚੰਦ ਸਾਬਕਾ ਵਿਧਾਇਕ’ ਨਿਤਿਨ ਸ਼ਰਮਾ ਬਟਾਲਾ, ਫ਼ਾਜ਼ਿਲਕਾ ਤੋਂ ਰਾਜਦੀਪ ਕੌਰ ਵੀ ਸ਼ਾਮਲ ਰਹੇ।

Comment here