ਸਿਆਸਤਖਬਰਾਂ

ਕੈਪਟਨ ਦਿੱਲੀ ਗਏ, ਭਾਜਪਾ ਆਗੂਆਂ ਨਾਲ ਮੁਲਾਕਾਤ ਦੇ ਚਰਚੇ

ਨਵੀਂ ਦਿੱਲੀ- ਨਵਜੋਤ ਸੰਘ ਸਿੱਧੂ ਦੇ ਅਸਤੀਫੇ ਦੇ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਹਨ। ਕੈਪਟਨ ਦੇ ਦਿੱਲੀ ਦੌਰੇ ਨੂੰ ਲੈ ਕੇ ਕਈ ਸਿਆਸੀ ਚਰਚਾਵਾਂ ਗਰਮ ਹਨ। ਹਾਲਾਂਕਿ ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਸਪੱਸ਼ਟ ਕੀਤਾ ਹੈ ਕਿ ਕੈਪਟਨ ਦੀ ਇਹ ਨਿੱਜੀ ਯਾਤਰਾ ਹੈ। ਉਹ ਇਸ ਦੌਰਾਨ ਦਿੱਲੀ ‘ਚ ਆਪਣੇ ਕੁਝ ਦੋਸਤਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਦਿੱਲੀ ਸਥਿਤ ਕਪੂਰਥਲਾ ਹਾਊਸ ਨੂੰ ਵੀ ਖਾਲੀ ਕਰਨਗੇ। ਪਰ ਸਿਆਸੀ ਗਲਿਆਰਿਆਂ ‘ਚ ਚਰਚੇ ਹਨ  ਕਿ ਕੈਪਟਨ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਦਾ ਵੀ ਪ੍ਰੋਗਰਾਮ ਹੈ।

ਦਿੱਲੀ ਏਅਰਪੋਰਟ ਤੇ ਮੀਡੀਆ ਕਰਮੀਆਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਉਹ ਸਿਰਫ ਆਪਣਾ ਘਰ ਖਾਲੀ ਕਰਨ ਆਏ ਹਨ, ਸਮਾਨ ਸਮੇਟਣਗੇ ਤੇ ਵਾਪਸ ਪੰਜਾਬ ਚਲੇ ਜਾਣਗੇ। ਕਿਸੇ ਆਗੂ ਨੂੰ ਮਿਲਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ। ਨਵਜੋਤ ਦੇ ਅਸਤੀਫੇ ਬਾਰੇ ਕੈਪਟਨ ਨੇ ਕਿਹਾ ਹੈ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਉਹ ਸਹੀ ਆਦਮੀ ਨਹੀਂ ਹੈ, ਉਹ ਸਥਿਰ ਵਿਅਕਤੀ ਨਹੀਂ ਹੈ ਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਸਿਧੂ ਵਰਗਾ ਸ਼ਖਸ ਬਿਲਕੁਲ ਸਹੀ ਨਹੀਂ।

Comment here