ਅਪਰਾਧਸਿਆਸਤਖਬਰਾਂ

ਕੈਪਟਨ ਅਮਰਿੰਦਰ ਨੇ ਮਜੀਠੀਆ ਤੇ ਹੋਏ ਪਰਚੇ ਨੂੰ ਗਲਤ ਠਹਿਰਾਇਆ

ਚੰਡੀਗੜ੍ਹ-ਹੁਣੇ ਜਿਹੇ ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਇਸ ਕੇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਗਲਤ ਪਰਚਾ ਦਰਜ ਹੋਇਆ ਹੈ। ਕੇਸ ਹਾਈਕੋਰਟ ਕੋਲ ਲਿਫਾਫੇ ਵਿਚ ਪਿਆ ਹੈ, ਅਜੇ ਖੁੱਲ੍ਹਿਆ ਨਹੀਂ ਹੈ, ਫਿਰ ਕਿਸ ਆਧਾਰ ਉਤੇ ਪਰਚਾ ਦਰਜ ਕੀਤਾ ਗਿਆ ਹੈ। ਇੰਜ ਨਹੀਂ ਹੈ ਕਿ ਕਿਸੇ ਨੂੰ ਵੀ ਧੱਕੇ ਨਾਲ ਅੰਦਰ ਕਰ ਦਿਓ। ਇਹ ਸਿਸਟਮ ਗਲਤ ਹੈ। ਤੁਸੀਂ ਨਾ ਕਿਸੇ ਸੰਵਿਧਾਨ ਤੇ ਨਾ ਕਾਨੂੰਨ ਨੂੰ ਵੇਖਦੇ ਹੋਏ ਐਵੇਂ ਕਿਸ ਨੂੰ ਫੜ ਕੇ ਅੰਦਰ ਕਰ ਦਿਓਗੇ।’
ਉਨ੍ਹਾਂ ਕਿਹਾ ਕਿ ਡਰੱਗਜ਼ ਮਾਮਲੇ ਉੱਤੇ ਆਧਾਰਤ ਕੇਸ ਦੇ ਹਰ ਪਹਿਲੂ ਨੂੰ ਉਹ ਡੂੰਘਾਈ ਨਾਲ ਜਾਣਦੇ ਹਨ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਗਵਾਹੀ ਅਤੇ ਬਿਨਾਂ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਇਸ ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ। ਉਹ ਆਪਣੇ ਜੱਦੀ ਜ਼ਿਲੇ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਪੁੱਜੇ ਹੋਏ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਸੀਟਾਂ ਦੀ ਵੰਡ ਜਲਦੀ ਕੀਤੀ ਜਾ ਰਹੀ ਹੈ।

Comment here