ਸਿਆਸਤਖਬਰਾਂ

ਕੈਪਟਨ ਅਭਿਲਾਸ਼ਾ ਬਣੀ ਪਹਿਲੀ ਮਹਿਲਾ ਲੜਾਕੂ ਏਵੀਏਟਰ

ਨਵੀਂ ਦਿੱਲੀ- 26 ਸਾਲਾ ਹਰਿਆਣਵੀ ਮੁਟਿਆਰ ਕੈਪਟਨ ਅਭਿਲਾਸ਼ਾ ਨੇ ਅੱਜ ਵੱਡਾ ਮਾਣ ਹਾਸਲ ਕੀਤਾ ਹੈ। ਅੱਜ ਆਰਮੀ ਏਵੀਏਸ਼ਨ ਕੋਰ ਦੇ ਰੂਪ ਵਿੱਚ ਭਾਰਤੀ ਫੌਜ ਨੂੰ ਆਪਣੀ ਪਹਿਲੀ ਮਹਿਲਾ ਅਧਿਕਾਰੀ ਮਿਲ ਗਈ ਹੈ। ਕੈਪਟਨ ਅਭਿਲਾਸ਼ਾ ਬਰਾਕ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਭਾਰਤੀ ਫੌਜ ਦੇ ਅਨੁਸਾਰ, ਅਭਿਲਾਸ਼ਾ ਨੇ ਸਫਲਤਾਪੂਰਵਕ ਸਿਖਲਾਈ ਪੂਰੀ ਕਰ ਲਈ ਹੈ ਜਿਸ ਤੋਂ ਬਾਅਦ ਉਸਨੂੰ ਇੱਕ ਲੜਾਕੂ ਏਵੀਏਟਰ ਦੇ ਰੂਪ ਵਿੱਚ ਆਰਮੀ ਏਵੀਏਸ਼ਨ ਕੋਰ ਵਿੱਚ ਸ਼ਾਮਲ ਕੀਤਾ ਗਿਆ ਹੈ। ਅਭਿਲਾਸ਼ਾ ਨੂੰ 36 ਆਰਮੀ ਪਾਇਲਟਾਂ ਦੇ ਨਾਲ ਵੱਕਾਰੀ ਵਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ। ਫੌਜ ਨੇ ਦੱਸਿਆ ਕਿ 15 ਮਹਿਲਾ ਅਫਸਰਾਂ ਨੇ ਆਰਮੀ ਏਵੀਏਸ਼ਨ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ ਪਰ ਪਾਇਲਟ ਐਪਟੀਟਿਊਡ ਬੈਟਰੀ ਟੈਸਟ ਅਤੇ ਮੈਡੀਕਲ ਤੋਂ ਬਾਅਦ ਸਿਰਫ ਦੋ ਅਫਸਰਾਂ ਦੀ ਚੋਣ ਕੀਤੀ ਗਈ ਸੀ।

Comment here