ਅਪਰਾਧਸਿਆਸਤਖਬਰਾਂ

ਕੈਨੇਡਾ ਭੇਜਣ ਦੀ ਥਾਂ ਚੜ੍ਹਾਇਆ ਦੁਬਈ ਦਾ ਜਹਾਜ਼

ਲੁਧਿਆਣਾ: ਭੋਲੇ ਭਾਲੇ ਨੌਜਵਾਨਾਂ ਨਾਲ ਧੋਖਾਧੜੀ ਕਰਦਿਆਂ ਦੋ ਟਰੈਵਲ ਏਜੰਟ ਨੇ ਉਸ ਨੂੰ ਕੈਨੇਡਾ ਭੇਜਣ ਦੀ ਜਗ੍ਹਾ ਦੁਬਈ ਭੇਜ ਦਿੱਤਾ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਸਾਲ ਤੋਂ ਵੱਧ ਸਮੇਂ ਦੀ ਤਫ਼ਤੀਸ਼ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਬਦੁਲਾਪੁਰ ਜਲੰਧਰ ਦੇ ਵਾਸੀ ਹਰਬੰਸ ਲਾਲ ਦੇ ਬਿਆਨ ਉੱਪਰ ਐੱਨ ਐੱਸ ਇੰਟਰਪ੍ਰਾਈਜ਼ ਰਣਜੀਤ ਦਾਵਰ ਪੱਖੋਵਾਲ ਰੋਡ ਅਤੇ ਮੁਹਾਲੀ ਸਥਿਤ ਜੇ ਐਮ ਪੀ ਐਲ ਦੇ ਰਾਜਨ ਅਰੋੜਾ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਲਾਲ ਨੇ ਦੱਸਿਆ ਕਿ ਉਸ ਦੇ ਬੇਟੇ ਅਮਿਤ ਅਰੋੜਾ ਨੇ ਸਾਲ 2021 ਦੀ ਸ਼ੁਰੁਆਤ ਵਿਚ ਕੈਨੇਡਾ ਜਾਣਾ ਸੀ। ਇਸ ਸਬੰਧੀ ਉਨ੍ਹਾਂ ਨੇ ਰਾਜਨ ਅਰੋੜਾ ਨਾਲ ਸੰਪਰਕ ਕੀਤਾ। ਕੈਨੇਡਾ ਭੇਜਣ ਦੇ ਨਾਮ ਤੇ ਟਰੈਵਲ ਏਜੰਟ ਨੇ ਹਰਬੰਸ ਲਾਲ ਕੋਲੋਂ ਚਾਰ ਲੱਖ ਰੁਪਏ ਹਾਸਲ ਕਰ ਲਏ। ਚਾਤਰ ਟ੍ਰੈਵਲ ਏਜੰਟ ਨੇ ਨੌਜਵਾਨ ਅਮਿਤ ਕੁਮਾਰ ਨੂੰ ਕੈਨੇਡਾ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ । ਜਿੱਥੇ ਜਾ ਕੇ ਕਰਿੰਦਿਆਂ ਨੇ ਉਸ ਦੇ ਜ਼ਰੂਰੀ ਕਾਗਜ਼ਾਤ ਆਪਣੇ ਕਬਜ਼ੇ ਵਿੱਚ ਰੱਖ ਲਏ । ਇਸ ਸਬੰਧੀ ਹਰਬੰਸ ਲਾਲ ਨੇ 20 ਜੁਲਾਈ ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ । ਇਕ ਸਾਲ ਤੋਂ ਵੱਧ ਸਮੇਂ ਤਕ ਚੱਲੀ ਤਫਤੀਸ਼ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਰਾਜਨ ਅਰੋੜਾ ਦੇ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਜਾਂਚ ਅਧਿਕਾਰੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ ।

Comment here