ਸਿਆਸਤਖਬਰਾਂਦੁਨੀਆ

ਕੈਨੇਡਾ ਦੇ ਜੰਗਲ ‘ਚ ਅੱਗ ਲੱਗਣ ‘ਤੇ 16,000 ਲੋਕਾਂ ਨੂੰ ਸੁਰੱਖਿਅਤ ਕੱਢਿਆ

ਹੈਲੀਫੈਕਸ-ਹੈਲੀਫੈਕਸ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ ਡੇਵਿਡ ਮੇਲਡਰਮ ਨੇ ਕਿਹਾ ਕਿ ਕੈਨੇਡਾ ਦੇ ਐਟਲਾਂਟਿਕ ਤੱਟ ‘ਤੇ ਜੰਗਲ ਦੀ ਅੱਗ ਨੇ ਲਗਭਗ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਲਗਭਗ 16,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਡੇਵਿਡ ਮੇਲਡਰਮ ਨੇ ਕਿਹਾ ਕਿ ਐਤਵਾਰ ਨੂੰ ਹੈਲੀਫੈਕਸ ਖੇਤਰ ਵਿੱਚ ਲੱਗੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਫਾਇਰਫਾਈਟਰਜ਼ ਨੇ ਪੂਰੀ ਰਾਤ ਕੋਸ਼ਿਸ਼ ਕੀਤੀ। ਨੁਕਸਾਨੇ ਗਏ ਘਰਾਂ ਦਾ ਸਹੀ ਅੰਕੜਾ ਦੱਸਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਨਗਰ ਨਿਗਮ ਨੇ 200 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਹੈ।
ਇਸ ਦੌਰਾਨ ਸਥਾਨਕ ਨਿਵਾਸੀ ਆਪਣੇ ਘਰਾਂ ਅਤੇ ਪਾਲਤੂ ਜਾਨਵਰਾਂ ਨੂੰ ਲੈ ਕੇ ਚਿੰਤਤ ਹਨ। ਸਥਾਨਕ ਨਿਵਾਸੀ ਡੈਨ ਕੈਵਨੌਗ ਨੇ ਕਿਹਾ ਕਿ “ਸਾਡੇ ਹਾਲਾਤ ਵੀ ਦੂਜਿਆਂ ਵਾਂਗ ਹਨ। ਸਾਨੂੰ ਨਹੀਂ ਪਤਾ ਕਿ ਸਾਡੇ ਘਰ ਬਰਕਰਾਰ ਹਨ ਜਾਂ ਉਨ੍ਹਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ।” ਹਾਲਾਂਕਿ ਪੁਲਸ ਅਧਿਕਾਰੀ ਨਿਵਾਸੀਆਂ ਦੇ ਨਾਮ ਦਰਜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਹਨਾਂ ਦੀਆਂ ਜਾਇਦਾਦਾਂ ਦੇਖਣ ਲਈ ਬੁਲਾ ਰਹੇ ਹਨ।
ਜਾਨਵਰਾਂ ਵਿਰੁੱਧ ਬੇਰਹਿਮੀ ਨੂੰ ਰੋਕਣ ਲਈ ਕੰਮ ਕਰਨ ਵਾਲੀ ਸੰਸਥਾ ਨੋਵਾ ਸਕੋਸ਼ੀਆ ਸੋਸਾਇਟੀ ਫਾਰ ਦਿ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ ਦੀ ਸਾਰਾਹ ਲਿਓਨ ਨੇ ਕਿਹਾ ਕਿ ਇੱਕ ਅੱਠ ਮੈਂਬਰੀ ਟੀਮ ਛੱਡੇ ਗਏ ਜਾਨਵਰਾਂ ਨੂੰ ਵਾਪਸ ਲੈਣ ਲਈ ਖੇਤਰ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਅੱਗ ਬੁਝਾਊ ਅਧਿਕਾਰੀਆਂ ਨੇ ਮੰਗਲਵਾਰ ਨੂੰ ਖੁਸ਼ਕ ਸਥਿਤੀਆਂ ਅਤੇ ਹਵਾ ਦੇ ਦੁਬਾਰਾ ਚਲਣ ਨਾਲ ਖੇਤਰ ਵਿੱਚ ਅੱਗ “ਦੁਬਾਰਾ ਭੜਕ” ਸਕਦੀ ਹੈ।

Comment here