ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪਾਨੀਪਤ-ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀ ਥਰਮਲ ਪਾਵਰ ਕਾਲੋਨੀ ‘ਚ 28 ਸਾਲਾ ਨੌਜਵਾਨ ਪ੍ਰਕਾਸ਼ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਖ਼ੁਲਾਸਾ ਨਹੀਂ ਹੋ ਸਕਿਆ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਮੁਤਾਬਕ ਪ੍ਰਕਾਸ਼ ਆਪਣੇ ਮਾਮਾ ਦੇ ਘਰ ਥਰਮਲ ਪਾਵਰ ਕਾਲੋਨੀ ‘ਚ ਆਇਆ ਹੋਇਆ ਸੀ। ਮੂਲ ਰੂਪ ਤੋਂ ਪ੍ਰਕਾਸ਼ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਿਤਾ ਸ਼ਿਵਕੁਮਾਰ ਵੀ ਸਾਲ 2020 ‘ਚ ਥਰਮਲ ਪਾਵਰ ਸਟੇਸ਼ਨ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤ ਹੋਣ ਮਗਰੋਂ ਪਰਿਵਾਰ ਦਿੱਲੀ ਚੱਲਾ ਗਿਆ ਸੀ। ਪ੍ਰਕਾਸ਼ ਦੇ ਮਾਮਾ ਵੀ ਥਰਮਲ ਪਾਵਰ ਸਟੇਸ਼ਨ ‘ਚ ਵਰਕਰ ਹਨ। 4 ਦਿਨ ਪਹਿਲਾਂ ਹੀ ਪ੍ਰਕਾਸ਼ ਪਾਨੀਪਤ ਦੇ ਥਰਮਲ ਵਾਸੀ ਆਪਣੇ ਮਾਮਾ ਦੇ ਘਰ ਆਇਆ ਹੋਇਆ ਸੀ। ਉਸ ਦਾ ਰਿਸ਼ਤਾ ਵੀ ਤੈਅ ਹੋ ਚੁੱਕਾ ਸੀ। ਕਰੀਬ ਇਕ ਮਹੀਨੇ ਬਾਅਦ ਪ੍ਰਕਾਸ਼ ਦਾ ਵਿਆਹ ਹੋਣਾ ਸੀ।
5 ਸਾਲ ਬਾਅਦ ਕੈਨੇਡਾ ਤੋਂ ਭਾਰਤ ਆਇਆ ਸੀ ਪ੍ਰਕਾਸ਼
ਪਰਿਵਾਰ ਮੁਤਾਬਕ 5 ਸਾਲ ਪਹਿਲਾਂ ਪ੍ਰਕਾਸ਼ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਇਸ ਤੋਂ ਬਾਅਦ ਉਹ ਉੱਥੇ ਹੀ ਨੌਕਰੀ ਕਰਨ ਲੱਗਾ ਸੀ। ਹੁਣ 5 ਸਾਲ ਬਾਅਦ ਉਹ ਕੈਨੇਡਾ ਤੋਂ ਭਾਰਤ ਪਰਤਿਆ ਸੀ। ਪਾਨੀਪਤ ਵਿਚ ਪਲਾਂਟ ਖਰੀਦਣ ਲਈ ਉਹ ਆਪਣੇ ਮਾਮਾ ਦੇ ਘਰ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਤੋਂ ਭਾਰਤ ਪਰਤਣ ਮਗਰੋਂ ਉਹ ਗੁੰਮ-ਸੁੰਮ ਰਹਿੰਦਾ ਸੀ। ਉਹ ਹਮੇਸ਼ਾ ਪਰੇਸ਼ਾਨ ਲੱਗਦਾ ਸੀ।

Comment here