ਅਪਰਾਧਸਿਆਸਤਦੁਨੀਆ

ਕੈਨੇਡਾ ਤੋਂ ਅਮਰੀਕਾ ਦਾਖਲੇ ਲਈ ਤਸਕਰ ਭਰ ਰਹੇ ਆਪਣੀਆਂ ਜੇਬਾਂ

ਓਟਾਵਾ-ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਭੇਜਣ ਵਾਲੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ‘ਚ ਕਾਮਯਾਬ ਹੋ ਰਹੇ ਹਨ। ਕੈਨੇਡਾ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ। ਕੈਨੇਡਾ ਦੇ ਟੋਰਾਂਟੋ ਅਤੇ ਮਾਂਟਰੀਅਲ ‘ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ 109,535 ਪ੍ਰਵਾਸੀਆਂ ਨੂੰ ਰੋਕਿਆ ਗਿਆ ਜਦਕਿ ਇਸ ਵਾਰ ਇਹ ਅੰਕੜਾ 6 ਮਹੀਨੇ ‘ਚ ਹੀ 84 ਹਜ਼ਾਰ ਤੋਂ ਟੱਪਦਾ ਨਜ਼ਰ ਆ ਰਿਹਾ ਹੈ।
ਓਂਟਾਰੀਓ ਦਾ ਕੌਰਨਵਾਲ ਅਤੇ ਕਿਊਬਿਕ ਦਾ ਅਕਵੇਜ਼ਨ ਇਲਾਕਾ ਵਾਸੀਆਂ ਦੇ ਸਰਹੱਦ ਪਾਰ ਕਰਨ ਲਈ ਢੁਕਵੀਆਂ ਥਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਸੰਭਾਵਤ ਤੌਰ ‘ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ‘ਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਕਿਊਬਿਕ ਦਾ ਰੋਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਾਜਾਇਜ਼ ਪਰਵਾਸ ‘ਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਅਤੇ ਅਮਰੀਕਾ ਜਾਣ ਦੇ ਇੱਛੁਕ ਲੋਕ ਆਪਣੀ ਜਾਨ ਖਤਰੇ ‘ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਇਸ ਗੈਰ ਕਾਨੂੰਨੀ ਬਾਰਡਰ ਕਰਾਸਿੰਗ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ।

Comment here