ਸਿਆਸਤਖਬਰਾਂਦੁਨੀਆ

ਕੈਨੇਡਾ ਠੋਸ ਸਬੂਤ ਦੇਵੇਗਾ ਤਾਂ ਕਰਾਂਗੇ ਵਿਚਾਰ : ਜੈਸ਼ੰਕਰ

ਨਿਊਯਾਰਕ-ਐੱਸ. ਜੈਸ਼ੰਕਰ ਨੇ ਕੈਨੇਡੀਅਨ ਪੱਖ ਨੂੰ ਖਾਲਿਸਤਾਨੀ ਆਗੂ ਨਿੱਝਰ ਦੀ ਹੱਤਿਆ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ। ਜੈਸ਼ੰਕਰ ਨੇ ਨਿਊਯਾਰਕ ‘ਚ ਕੌਂਸਲ ਆਨ ਫਾਰੇਨ ਰਿਲੇਸ਼ਨ ‘ਚ ਚਰਚਾ ਦੌਰਾਨ ਖਾਲਿਸਤਾਨੀ ਵੱਖਵਾਦੀ ਨਿੱਝਰ ਦੀ ਹੱਤਿਆ ਵਿਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ‘ਤੇ ਕਿਹਾ ਕਿ ਨਵੀਂ ਦਿੱਲੀ ਓਟਾਵਾ ਨੂੰ ਦੱਸ ਚੁੱਕਾ ਹੈ ਕਿ ਇਹ ਭਾਰਤ ਸਰਕਾਰ ਦੀ ਰਣਨੀਤੀ ਨਹੀਂ ਹੈ ਅਤੇ ਉਹ ਇਸ ਮਾਮਲੇ ਵਿਚ ਪ੍ਰਮੁੱਖ ਅਤੇ ਪ੍ਰਸੰਗਿਕ ਸੂਚਨਾ ‘ਤੇ ਵਿਚਾਰ ਕਰਨ ਲਈ ਤਿਆਰ ਹੈ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਨਿਊਯਾਰਕ ਵਿਚ ਕੌਂਸਲ ਆਨ ਫਾਰੇਨ ਰਿਲੇਸ਼ਨ ਵਿਚ ਇਹ ਟਿੱਪਣੀਆਂ ਕੀਤੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਜੈਸ਼ੰਕਰ ਨੇ ਨਿੱਝਰ ਹੱਤਿਆ ਦੇ ਦੋਸ਼ਾਂ ਦੇ ਸਬੂਤ ਮੰਗਦਿਆਂ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਜਾਂ ਸੰਬੰਧਿਤ ਜਾਣਕਾਰੀ ਹੈ, ਤਾਂ ਸਾਨੂੰ ਇਸ ਬਾਰੇ ਦੱਸੋ।
ਭਾਰਤ ਨੇ ਕੈਨੇਡਾ ਨੂੰ ਸੰਗਠਿਤ ਅਪਰਾਧ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ
ਕੈਨੇਡਾ ਨੇ ਭਾਰਤ ਨੂੰ ਕੀਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦਾਅਵੇ ਦਾ ਅਜੇ ਤੱਕ ਕੋਈ ਸਬੂਤ ਨਹੀਂ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸੰਗਠਿਤ ਅਪਰਾਧ ਹੋਇਆ ਹੈ ਅਤੇ ਭਾਰਤ ਸਰਕਾਰ ਨੇ ਇਸ ਸਬੰਧੀ ਕੈਨੇਡਾ ਨੂੰ ਕਾਫੀ ਜਾਣਕਾਰੀ ਦਿੱਤੀ ਹੈ। ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵੱਖਵਾਦੀ ਤਾਕਤਾਂ, ਸੰਗਠਿਤ ਅਪਰਾਧ, ਹਿੰਸਾ ਅਤੇ ਕੱਟੜਵਾਦ ਨਾਲ ਸਬੰਧਤ ਕਈ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਇਸ ਬਾਰੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਸੀਂ ਇਸ ‘ਤੇ ਸਪੱਸ਼ਟੀਕਰਨ ਅਤੇ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਨਾਲ ਹੀ ਭਾਰਤ ਨੇ ਕੈਨੇਡਾ ਨੂੰ ਸੰਗਠਿਤ ਅਪਰਾਧ ਅਤੇ ਕੈਨੇਡਾ ਤੋਂ ਬਾਹਰ ਕੰਮ ਕਰ ਰਹੇ ਇਸਦੀ ਲੀਡਰਸ਼ਿਪ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਹੈ। ਜਿਨ੍ਹਾਂ ‘ਚੋਂ ਕੁਝ ਅੱਤਵਾਦੀ ਨੇਤਾਵਾਂ ਦੀ ਪਛਾਣ ਵੀ ਹੋ ਗਈ ਹੈ।
ਵਿਦੇਸ਼ ਮੰਤਰੀ ਨੇ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਅਤੇ ਭਾਰਤੀ ਦੂਤਾਵਾਸਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, “ਸਾਡੀ ਚਿੰਤਾ ਇਹ ਹੈ ਕਿ ਰਾਜਨੀਤਿਕ ਕਾਰਨਾਂ ਕਰਕੇ ਕੀਤੀ ਗਈ ਇਹ ਪ੍ਰਕਿਰਿਆ ਅਸਲ ਵਿੱਚ ਅਨੁਚਿਤ ਹੈ। ਸਾਡੇ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ, ਸਾਡੇ ਦੂਤਾਵਾਸਾਂ ‘ਤੇ ਹਮਲੇ ਕੀਤੇ ਗਏ ਹਨ। ਕੀ ਲੋਕਤੰਤਰ ਇਸ ਤਰ੍ਹਾਂ ਕੰਮ ਕਰਦਾ ਹੈ? ਜੇਕਰ ਅਜਿਹਾ ਹੈ, ਤਾਂ ਕਿਰਪਾ ਕਰਕੇ ਮੈਨੂੰ ਤੱਥਾਂ ਦੀ ਜਾਣਕਾਰੀ ਦਿਓ।” ਮੈਂ ਇਸ ਨੂੰ ਦੇਖਾਂਗਾ। ਇਹ ਸਿਰਫ਼ ਕੈਨੇਡਾ ਤੱਕ ਸੀਮਤ ਨਹੀਂ ਹੈ। ਮੈਂ ਹਮੇਸ਼ਾ ਤੱਥਾਂ ਵਾਲੀ ਜਾਣਕਾਰੀ ਦਾ ਸੁਆਗਤ ਕਰਦਾ ਹਾਂ।

Comment here