ਖਬਰਾਂਖੇਡ ਖਿਡਾਰੀਦੁਨੀਆ

ਕੈਨੇਡਾ ਜਾਣ ਵਾਲੇ ਕਬੱਡੀ ਖਿਡਾਰੀਆਂ ਲਈ ਡੋਪ ਟੈਸਟ ਲਾਜ਼ਮੀ

ਜਲੰਧਰ– ਕੋਵਿਡ ਕਾਲ ਵਿੱਚ ਖੇਡ ਜਗਤ ਵਿੱਚ ਵੀ ਸੁੰਨ ਜਿਹੀ ਪੱਸਰੀ ਰਹੀ ਹੈ, ਹੁਣ ਵੈਕਸੀਨੇਸ਼ਨ ਮਗਰੋਂ ਕੁਝ ਰੌਣਕ ਲੱਗਣੀ ਸ਼ੁਰੂ ਹੋਈ ਹੈ, ਇਸ ਦਰਮਿਆਨ ਹੀ ਭਾਰਤ ਤੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਲਈ ਵੀ ਖਿਡਾਰੀ ਵਿਦੇਸ਼ਾਂ ਨੂੰ ਟੂਰਨਾਮੈਂਟ ਵਾਸਤੇ ਜਾ ਰਹੇ ਹਨ। ਕੈਨੇਡਾ ਲਈ ਜਾਣ ਵਾਲੇ ਖਿਡਾਰੀਆਂ ਵਾਸਤੇ ਵਿਸ਼ੇਸ਼ ਨਿਯਮ ਦਾ ਐਲਾਨ ਹੋਇਆ ਹੈ। ਇਸ ਸੰਬੰਧੀ ਚਰਚਾ ਕਰਨ ਵਾਸਤੇ ਲੰਘੇ ਦਿਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ, ਮੈਟਰੋ ਪੰਜਾਬੀ ਸਪੋਰਟਸ ਕਲੱਬ, ਓਕੇਡੀ ਸਪੋਰਟਸ ਕਲੱਬ, ਜੀਟੀਏ ਸਪੋਰਟਸ ਕਲੱਬ, ਬਰੈਂਪਟਨ ਪੰਜਾਬੀ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਫੈਡਰੇਸ਼ਨ ਆਫ ਓਨਟਾਰੀਓ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ।  ਕਬੱਡੀ ਪ੍ਰਮੋਟਰ ਇੰਦਰਜੀਤ ਧੁੱਗਾ, ਲਾਡਾ ਸਹੋਤਾ ਨੇ ਦੱਸਿਆ ਕਿ ਮੀਟਿੰਗ ਦੌਰਾਨ 8 ਕਲੱਬਾਂ ਵਿੱਚੋਂ 5 ਕਲੱਬਾਂ ਨੇ ਫ਼ੈਸਲਾ ਕੀਤਾ ਹੈ ਕਿ ਡਬਲਯੂ ਕੇ ਡੀਸੀ ਦੀ ਨੀਤੀ ਨਾਲ ਸਾਡੀ ਸਹਿਮਤੀ ਨਹੀਂ ਹੈ। ਪੰਜੇ ਕਲੱਬਾਂ ਨੇ ਫੈਸਲਾ ਕੀਤਾ ਹੈ ਕਿ ਜੋ ਖਿਡਾਰੀ ਇਸ ਕਬੱਡੀ ਕੈਨੇਡਾ ਸੀਜਨ ਲਈ ਸੱਦਣੇ ਹਨ, ਉਨ੍ਹਾਂ ਦਾ ਡੋਪ ਟੈਸਟ ਭਾਰਤ ਵਿਚ ਕਰਵਾਇਆ ਜਾਵੇਗਾ, ਜੋ ਖਿਡਾਰੀ ਨੈਗਟਿਵ ਪਾਏ ਜਾਣਗੇ ਕਬੱਡੀ ਕੈਨੇਡਾ ਸੀਜਨ ਲਈ ਉਨ੍ਹਾਂ ਨੂੰ ਹੀ ਸੱਦਿਆ ਜਾਵੇਗਾ। ਇਵੇਂ ਹੀ ਸੀਜ਼ਨ ਦੌਰਾਨ ਹਰ ਮੈਚ ਵਿਚ ਦੋ ਖਿਡਾਰੀਆਂ ਦਾ ਡੋਪ ਟੈਸਟ ਹੋਵੇਗਾ। ਅਜਿਹਾ ਕਬੱਡੀ ਉੱਤੇ ਨਸ਼ੇ ਦੀ ਮਾਰ ਵਰਗੇ ਲੱਗ ਰਹੇ ਦੋਸ਼ਾਂ ਕਾਰਨ ਹੋ ਰਿਹਾ ਹੈ।

Comment here