ਸਿਆਸਤਖਬਰਾਂਦੁਨੀਆ

ਕੈਨੇਡਾ ਜਾਣ ਲਈ ਕੁਝ ਨਿਯਮਾਂ ਦੇ ਨਾਲ ਮਿਲੀ ਖੁੱਲ

ਨਵੀਂ ਦਿੱਲੀ- ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਤੋੰ ਵਿਸ਼ਵ ਭਰ ਚ ਕੁਝ ਰਾਹਤ ਮਿਲਣ ਲੱਗੀ ਹੈ। ਭਾਰਤ ਤੋਂ ਕੈਨੇਡਾ ਸਿੱਧੀਆਂ ਉਡਾਣਾਂ ‘ਤੇ ਪਾਬੰਦੀ 21 ਸਤੰਬਰ ਨੂੰ ਸਮਾਪਤ ਹੋ ਗਈ ਸੀ। ਹਾਲਾਂਕਿ ਹੁਣ ਪਾਬੰਦੀ ਸਮਾਪਤ ਹੋਣ ਦੇ ਨਾਲ ਭਾਰਤੀ ਯਾਤਰੀ ਹੁਣ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ। ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਹਟਾਈ। ਦੱਸ ਦਈਏ ਕਿ 5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਇਹ ਪਾਬੰਦੀ ਹਟਾਈ ਗਈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਹ ਪਾਬੰਦੀ ਲਗਾਈ ਗਈ ਸੀ। ਹੁਣ ਅੱਜ ਤੋਂ ਇਕ ਵਾਰ ਫਿਰ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਕੈਨੇਡਾ ਨੇ ਬੁੱਧਵਾਰ ਨੂੰ ਭਾਰਤ ਤੋਂ ਆਉਣ ਵਾਲੀਆਂ ਤਿੰਨ ਸਿੱਧੀਆਂ ਉਡਾਣਾਂ ਦੇ ਯਾਤਰੀਆਂ ਦਾ ਟੈਸਟ ਕਰਨ ਤੋਂ ਬਾਅਦ ਪਾਬੰਦੀ ਹਟਾ ਦਿੱਤੀ। ਜਦ ਅਧਿਕਾਰੀਆਂ ਨੇ ਕੋਵਿਡ 19 ਲਈ ਇਨ੍ਹਾਂ ਉਡਾਣਾਂ ‘ਚ ਪੁੱਜਣ ਵਾਲੇ ਯਾਤਰੀਆਂ ਦਾ ਟੈਸਟ ਕੀਤਾ ਤਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ। ਅਧਿਕਾਰੀਆਂ ਅਨੁਸਾਰ ਏਅਰ ਕੈਨੇਡਾ 27 ਸਤੰਬਰ ਤੋਂ ਆਪਣੀ ਹਵਾਈ ਸੇਵਾ ਸ਼ੁਰੂ ਕਰ ਦੇਵੇਗੀ, ਜਦਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਫਿਰ ਤੋਂ ਸ਼ੁਰੂ ਕਰ ਦੇਵੇਗੀ।

ਜਾਰੀ ਹੋਏ ਨਵੇੰ ਦਿਸ਼ਾ ਨਿਰਦੇਸ਼-ਕੈਨੇਡਾ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਯਾਤਰੀਆਂ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੈਨੇਡਾ ਵੱਲੋਂ ਪ੍ਰਵਾਨਿਤ ਜੇਨੇਸਟ੍ਰਿੰਗ ਲੈਬ ਤੋਂ ਕੋਰੋਨਾ ਜਾਂਚ ਕਰਵਾਉਣੀ ਪਵੇਗੀ ਤੇ ਨਤੀਜਾ ਨੈਗੇਟਿਵ ਹੋਣ ’ਤੇ ਹੀ ਉਨ੍ਹਾਂ ਨੂੰ ਫਲਾਈਟ ’ਤੇ ਚੜ੍ਹਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕੈਨੇਡਾ ਦੀ ਯਾਤਰਾ ਲਈ ਭਾਰਤ ’ਚ ਕਿਸੇ ਹੋਰ ਲੈਬ ਤੋਂ ਕੀਤੇ ਗਏ ਕੋਵਿਡ 19 ਨਤੀਜਿਆਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਮੁਕੰਮਲ ਵੈਕਸੀਨੇਸ਼ਨ ਵਾਲੇ ਯਾਤਰੀਆਂ ਨੂੰ ਸਬੰਧਿਤ ਜਾਣਕਾਰੀ ਅਰਾਈਵਕੈਨ ਮੋਬਾਈਲ ਐਪ ਜਾਂ ਵੈੱਬਸਾਈਟ ’ਤੇ ਵੀ ਅਪਲੋਡ ਕਰਨੀ ਪਵੇਗੀ। ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਜ਼ਿਹੜੇ ਯਾਤਰੀ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਉਨ੍ਹਾਂ ਨੂੰ ਬੋਰਡਿੰਗ ਕਰਨ ਤੋਂ ਇਨਕਾਰ ਕੀਤਾ ਜਾਵੇਗਾ। ਭਾਰਤ ਦੇ ਯਾਤਰੀ ਜੋ ਅਸਿੱਧੇ ਤੌਰ ’ਤੇ ਕੈਨੇਡਾ ਦੀ ਯਾਤਰਾ ਕਰ ਰਹੇ ਹਨ, ਉਨ੍ਹਾਂ ਕੋਲ ਭਾਰਤ ਨੂੰ ਛੱਡ ਕੇ ਕਿਸੇ ਹੋਰ ਤੀਜੇ ਦੇਸ਼ ਦੀ ਨੈਗੇਟਿਵ ਕੋਵਿਡ-19 ਰਿਪੋਰਟ ਹੋਣੀ ਚਾਹੀਦੀ।

Comment here