ਬਰੈਂਪਟਨ-ਕੈਨੇਡਾ ਵਿੱਚ ਹਰ ਹਫ਼ਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਰਤ ਤੋਂ ਕੈਨੇਡਾ ਆਈ ਇੱਕ ਨੌਜਵਾਨ ਕੁੜੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਗੋ-ਫੰਡ ਮੀ ਪੇਜ਼ ਮੁਤਾਬਕ ਖੁਸ਼ਨੀਤ ਕੌਰ (20) ਇਕ ਮਹੀਨਾ ਪਹਿਲਾਂ ਹੀ ਕੈਨੇਡਾ ਆਈ ਸੀ ਪਰ ਕੈਨੇਡਾ ਆ ਕੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਹਾਲਾਤ ਨਾਲ ਲੜਨ ਜਾਂ ਕਿਸੇ ਨਾਲ ਗੱਲ ਕਰਨ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲੇ ਲਗਾ ਲਿਆ। ਉਥੇ ਹੀ ਖੁਸ਼ਨੀਤ ਦੀ ਲਾਸ਼ ਨੂੰ ਉਸ ਦੇ ਘਰ ਭੇਜਣ ਲਈ ਗੋ-ਫੰਡ ਮੀ ਪੇਜ਼ ‘ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਵਿੱਚ ਰਹਿ ਰਹੀ ਸੀ।
Comment here