ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਕੈਨੇਡਾ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਟੋਰਾਂਟੋ-ਇੱਥੇ ਭਾਰਤ ਦੇ ਗੁਜਰਾਤ ਤੋਂ ਭਾਵਨਗਰ ਨਿਵਾਸੀ ਆਯੂਸ਼ ਦਾਨਖੜਾ (23) ਦੀ ਲਾਸ਼ ਬੀਤੀ 7 ਮਈ ਨੂੰ ਇਕ ਪੁਲ ਤੋਂ ਹੇਠਾਂ ਮਿਲੀ ਸੀ। ਗੁਜਰਾਤ ਪੁਲਸ ਦੇ ਡੀ.ਐੱਸ.ਪੀ. ਰਮੇਸ਼ ਦਾਨਖੜਾ ਦਾਨਖੜਾ ਦਾ ਪੁੱਤਰ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਵਿੱਚ ਪੜ੍ਹਨ ਵਾਲਾ ਸੂਬੇ ਦਾ ਦੂਜੇ ਵਿਦਿਆਰਥੀ ਸੀ, ਜਿਸ ਦੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਹੈ। 16 ਅਪ੍ਰੈਲ ਨੂੰ ਅਹਿਮਦਾਬਾਦ ਨਿਵਾਸੀ ਹਰਸ਼ ਪਟੇਲ ਮ੍ਰਿਤਕ ਪਾਇਆ ਗਿਆ ਸੀ। ਦੋਵਾਂ ਦੀਆਂ ਲਾਸ਼ਾਂ ਜਲ ਸਰੋਤਾਂ ਨੇੜੇ ਮਿਲੀਆਂ ਸਨ। ਦੋਵੇਂ ਇੱਕ ਦਿਨ ਤੋਂ ਵੱਧ ਸਮੇਂ ਤੋਂ ਲਾਪਤਾ ਸਨ ਅਤੇ ਦੋਵਾਂ ਮਾਮਲਿਆਂ ਵਿੱਚ ਫੋਨ ਗਾਇਬ ਸਨ।
ਆਯੂਸ਼ ਦੇ ਚਾਚਾ ਨਾਰਨ ਦਾਨਖੜਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਆਯੂਸ਼ ਨੇ ਗਾਂਧੀਨਗਰ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਕੰਪਿਊਟਰ ਸਾਇੰਸ ਵਿੱਚ ਆਪਣੇ ਬੈਚਲਰ ਆਫ਼ ਇੰਜੀਨੀਅਰਿੰਗ ਕੋਰਸ ਲਈ ਯਾਰਕ ਯੂਨੀਵਰਸਿਟੀ ਲਈ ਰਵਾਨਾ ਹੋਇਆ। ਉਹ ਟੋਰਾਂਟੋ ਵਿੱਚ ਇੱਕ ਸਾਂਝੇ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਉਸਦੇ ਰੂਮ ਪਾਰਟਨਰ ਨੇ 6 ਮਈ ਨੂੰ ਪਿਤਾ ਰਮੇਸ਼ ਨੂੰ ਸੂਚਿਤ ਕੀਤਾ ਕਿ ਆਯੂਸ਼ ਇੱਕ ਦਿਨ ਤੋਂ ਘਰ ਵਾਪਸ ਨਹੀਂ ਆਇਆ ਹੈ ਅਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਟੋਰਾਂਟੋ ਪੁਲਸ ਨੇ ਪਰਿਵਾਰ ਦੇ ਕਹਿਣ ‘ਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕੀਤੀ ਅਤੇ ਜਾਂਚ ਦੌਰਾਨ 7 ਮਈ ਨੂੰ ਇੱਕ ਪੁਲ ਦੇ ਹੇਠਾਂ ਇੱਕ ਜਲ ਸਰੋਤ ਵਿਚ ਉਸ ਦੀ ਲਾਸ਼ ਮਿਲੀ। ਫੋਟੋ ਨੇ ਮ੍ਰਿਤਕ ਆਯੂਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮਗਰੋਂ ਉਸ ਦਾ ਪਿਤਾ ਪ੍ਰਕਿਰਿਆ ਪੂਰੀ ਕਰਨ ਅਤੇ ਅੰਤਿਮ ਸੰਸਕਾਰ ਲਈ ਲਾਸ਼ ਨੂੰ ਵਾਪਸ ਲਿਆਉਣ ਲਈ ਕੈਨੇਡਾ ਰਵਾਨਾ ਹੋ ਗਿਆ।
ਨਾਰਨ ਦਾਨਖੜਾ ਨੇ ਕਿਹਾ ਕਿ “ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਹ ਸੁੰਨਸਾਨ ਥਾਂ ਹੈ। ਉਸ ਦਾ ਫੋਨ ਗਾਇਬ ਸੀ। ਸਾਡਾ ਧਿਆਨ ਅੰਤਿਮ ਸੰਸਕਾਰ ਕਰਨ ਵੱਲ ਹੈ। ਸਾਨੂੰ ਪੁਲਸ ਜਾਂਚ ‘ਤੇ ਭਰੋਸਾ ਹੈ,”। ਪਿਤਾ ਰਮੇਸ਼ ਮੁਤਾਬਕ ਆਯੂਸ਼ ਮਦਦਗਾਰ ਸੁਭਾਅ ਵਾਲਾ ਸੀ। ਗੌਰਤਲਬ ਹੈ ਕਿ ਆਯੂਸ਼ ਅਤੇ ਹਰਸ਼ ਪਟੇਲ ਦੇ ਮਾਮਲਿਆਂ ਵਿੱਚ ਕਈ ਸਮਾਨਤਾਵਾਂ ਹਨ – ਦੋਵੇਂ ਯਾਰਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਸਨ – ਆਯੂਸ਼ ਆਪਣੀ ਇੰਜੀਨੀਅਰਿੰਗ ਅਤੇ ਹਰਸ਼ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ। ਦੋਵੇਂ ਲਾਸ਼ਾਂ ਜਲ ਸਰੋਤਾਂ ਤੋਂ ਮਿਲੀਆਂ – ਹਰਸ਼ ਦੇ ਮਾਮਲੇ ਵਿੱਚ, ਇਹ ਸ਼ਹਿਰ ਵਿੱਚ ਇੱਕ ਝੀਲ ਸੀ। ਦੋਵੇਂ ਇੱਕ ਦਿਨ ਤੋਂ ਵੱਧ ਸਮੇਂ ਤੋਂ ਲਾਪਤਾ ਸਨ ਅਤੇ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਦੇ ਫ਼ੋਨ ਗਾਇਬ ਸਨ, ਜਿਸ ਨਾਲ ਖੁਦਕੁਸ਼ੀ ਦੇ ਕੋਣ ਤੋਂ ਇਨਕਾਰ ਕੀਤਾ ਗਿਆ ਸੀ।

Comment here