ਸਿਆਸਤਖਬਰਾਂਦੁਨੀਆ

ਕੈਨੇਡਾ ‘ਚ ਪੰਨੂ ਦੇ ਸੁਰੱਖਿਆ ਗਾਰਡ ਅਰਦਾਸ ‘ਚ ਨੰਗੇ ਸਿਰ ਖੜ੍ਹੇ

ਟੋਰਾਂਟੋ-ਖਾਲਿਸਤਾਨ ਅਤੇ ਸਿੱਖਾਂ ਦੀ ਗੱਲ ਕਰਨ ਵਾਲਾ ਸਿੱਖ ਫਾਰ ਜਸਟਿਸ ਦਾ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖੁਦ ਆਪਣੇ ਸੁਰੱਖਿਆ ਗਾਰਡਾਂ ਰਾਹੀਂ ਸਿੱਖੀ ਦੀ ਮਰਿਆਦਾ ਨੂੰ ਢਾਹ ਲਗਾ ਰਿਹਾ ਹੈ। ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ ਦਾ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਇਹੀ ਕਾਰਨ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਨਿੱਜੀ ਸੁਰੱਖਿਆ ਲਈ ਹੋਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਖਾਲਿਸਤਾਨ ਅਤੇ ਸਿੱਖਾਂ ਦੀ ਗੱਲ ਕਰਨ ਵਾਲਾ ਅੱਤਵਾਦੀ ਪੰਨੂ ਖੁਦ ਆਪਣੇ ਸੁਰੱਖਿਆ ਗਾਰਡਾਂ ਰਾਹੀਂ ਸਿੱਖੀ ਦੀ ਮਰਿਆਦਾ ਨੂੰ ਢਾਹ ਲਗਾ ਰਿਹਾ ਹੈ। ਦਰਅਸਲ ਅੱਤਵਾਦੀ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਦੇ ਨਿੱਜੀ ਗਾਰਡ ਮਰਿਆਦਾ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਪੰਨੂ ਕੈਨੇਡਾ ਵਿਚ ਇਕ ਅਰਦਾਸ ਵਿਚ ਸ਼ਾਮਲ ਹੋਣ ਲਈ ਖੁਦ ਸਿਰ ਢੱਕ ਕੇ ਖੜ੍ਹਾ ਹੈ, ਜਦੋਂਕਿ ਉਸ ਦੇ ਸੁਰੱਖਿਆ ਗਾਰਡ ਨੰਗੇ ਸਿਰ ਅਰਦਾਸ ਵਿਚ ਉਸ ਦੇ ਆਲੇ-ਦੁਆਲੇ ਖੜ੍ਹੇ ਹਨ।
ਖਾਲਿਸਤਾਨੀ ਅੱਤਵਾਦੀ ਲੰਬੇ ਸਮੇਂ ਤੋਂ ਅਮਰੀਕਾ ਵਿਚ ਕਿਸੇ ਗੁਪਤ ਥਾਂ ‘ਤੇ ਲੁਕਿਆ ਹੋਇਆ ਸੀ। ਉਹ ਉੱਥੋਂ ਹੀ ਭਾਰਤ ਵਿਰੋਧੀ ਵੀਡੀਓ ਜਾਰੀ ਕਰ ਰਿਹਾ ਸੀ। ਇੱਥੇ ਦੱਸ ਦੇਈਏ ਕਿ ਸਰੀ ਦੇ ਇੱਕ ਸਕੂਲ ਵਿੱਚ 10 ਸਤੰਬਰ ਨੂੰ ਖਾਲਿਸਤਾਨ ਜਨਮਤ ਸੰਗ੍ਰਹਿ ਹੋਣ ਵਾਲਾ ਸੀ, ਜਿਸ ਨੂੰ ਨਿਵਾਸੀਆਂ ਵੱਲੋਂ ਸਕੂਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਸਕੂਲ ’ਚ ਰੈਫਰੈਂਡਮ ਰੱਦ ਹੋਣ ਤੋਂ ਬਾਅਦ ਇਸ ਦਾ ਸਥਾਨ ਬਦਲ ਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਰ ਦਿੱਤਾ ਗਿਆ ਸੀ, ਜਿਸ ਲਈ ਨੂੰ ਕਰਾਉਣ ਲਈ ਪੰਨੂ ਕੈਨੇਡਾ ਪਹੁੰਚ ਗਿਆ। ਉਹ ਨਿੱਜੀ ਗਾਰਡਾਂ ਨਾਲ ਘਿਰਿਆ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਰਿਹਾ ਹੈ।

Comment here