ਓਟਾਵਾ– ਕੈਨੇਡਾ ਦੇ ਓਟਾਵਾ ਵੈਕਸੀਨ ਵਿਰੋਧੀ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਦੇ ਚੱਲਦੇ ਲੋਕ ਬਹੁਤ ਪ੍ਰੇਸ਼ਾਨ ਹਨ। ਇਸਦੇ ਚੱਲਦੇ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ‘ਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹੈ। ਇਹ ਹਦਾਇਤਾਂ ਕੈਨੇਡਾ ’ਰਹਿ ਰਹੇ ਅਤੇ ਜੋ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਹੈ। ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਇਜ਼ਰੀ ਦੇ ਨਾਲ-ਨਾਲ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਜੋ ਕੈਨੇਡਾ ਵਿੱਚ ਹਨ ਜਾਂ ਦੇਸ਼ ਦਾ ਦੌਰਾ ਕਰਨ ਲਈ ਤਹਿ ਕੀਤੇ ਹਨ। ਐਡਵਾਇਜ਼ਰੀ ਵਿੱਚ ਉਥੋਂ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕੈਨੇਡਾ ‘ਚ ਇਹ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਜਾਰੀ ਐਡਵਾਇਜ਼ਰੀ ਵਿੱਚ ਕਿਹਾ ਹੈ ਕਿ ਇੱਥੇ ਆਉਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਬੇਹੱਦ ਸੁਚੇਤ ਤੇ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਵਿਰੋਧ ਵਾਲੇ ਇਲਾਕਿਆਂ ‘ਚ ਜਾਣ ਤੋਂ ਬਚਣਾ ਚਾਹੀਦਾ ਹੈ। ਕਾਬਲੇਗੌਰ ਹੈ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਟਰੱਕ ਡਰਾਈਵਰਾਂ ਵੱਲੋਂ ਕੋਰੋਨਾ ਵੈਕਸੀਨ ਦੇ ਹੁਕਮਾਂ ਦੇ ਵਿਰੋਧ ‘ਚ ਲਗਾਤਾਰ ਵਿਰੋਧ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਕੈਨੇਡਾ ’ਚ ਪ੍ਰਦਰਸ਼ਨ ਦੇ ਚੱਲਦੇ ਭਾਰਤੀ ਨਾਗਰਿਕਾਂ ਲਈ ਹਦਾਇਤਾਂ ਜਾਰੀ

Comment here