ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕੈਨੇਡਾ ਚ ਘਰਾਂ ਦੇ ਮੁੱਲ 25% ਤੱਕ ਡਿੱਗਣ ਦੀ ਸੰਭਾਵਨਾ

ਸੱਤ ਸਤੰਬਰ ਨੂੰ .75% ਮਾਰਗੇਜ ਰੇਟ ਵਧ ਸਕਦੇ ਨੇ 
ਓਟਾਵਾ : ਕੈਨੇਡਾ ਵਿਚ ਰੀਅਲ ਅਸਟੇਟ ਮਾਹਿਰਾਂ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ ਸਾਲ ਤਕ ਕੈਨੇਡਾ ਦੇ ਘਰਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਰੀਅਲ ਐਸਟੇਟ ਦੇ ਮਾਹਿਰਾਂ ਅਨੁਸਾਰ ਕਿਉਂਕਿ ਮਹਿੰਗਾਈ ‘ਤੇ ਕਾਬੂ ਪਾਉਣ ਲਈ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਧਾ ਰਿਹਾ ਹੈ, ਇਸ ਲਈ ਦੇਸ਼ ਭਰ ਵਿਚ ਹਾਊਸਿੰਗ ਮਾਰਕੀਟ ਵਿਚ ਭਾਰੀ ਗਿਰਾਵਟ ਮੰਦੀ ਦੇਖਣ ਨੂੰ ਮਿਲ ਰਹੀ ਹੈ। ਘਰਾਂ ਦੀ ਵਿਕਰੀ ਵਿਚ ਕਮੀ ਆ ਰਹੀ ਹੈ ਤੇ ਔਸਤ ਘਰ ਦੀ ਕੀਮਤ ਵਿਚ 18.5% ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਅਗਲੇ ਮਹੀਨੇ ਸੱਤ ਸਤੰਬਰ ਨੂੰ ਮੋਰਗੇਜ ਦੇ ਰੇਟ .75 ਵਧਣ ਦੀ ਸੰਭਾਵਨਾ ਹੈ।

Comment here