♦ ਵਿਸ਼ੇਸ਼ ਰਿਪੋਰਟ ♦
* ਭਾਰਤੀ ਡਿਪਲੋਮੈਟਾਂ ਨੂੰ ਦਿੱਤੀ ਧਮਕੀ, ਭਾਈ ਨਿੱਝਰ ਨੂੰ ਕਿਹਾ ‘ਸ਼ਹੀਦ’
* ਜੇ ਭਾਰਤ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਤਾਂ ਦਿੱਤਾ ਜਾਵੇਗਾ ਢੁੱਕਵਾਂ ਜਵਾਬ
* ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਚੇਤਾਵਨੀ * ਕੈਨੇਡਾ ਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ
ਕੈਨੇਡਾ ਵਿਚ ਖਾਲਿਸਤਾਨੀ ਸੰਗਠਨਾਂ ਦੀਆ ਗਤੀਵਿਧਿਆਂ ਨੂੰ ਲੈਕੇ ਸਿਆਸਤ ਭੱਖ ਚੁਖੀਂ ਹੈ। ਕੈਨੇਡਾ ਦੇ ਟੋਰਾਂਟੋ ‘ਚ ਕਈ ਥਾਵਾਂ ‘ਤੇ ਖਾਲਿਸਤਾਨੀ ਸਮਰਥਕਾਂ ਨੇ ਕਿਲ ਇੰਡੀਆ ਨਾਂ ਦੇ ਪੋਸਟਰ ਚਿਪਕਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਪੋਸਟਰ ਵਿੱਚ ਜਿੱਥੇ 8 ਜੁਲਾਈ ਨੂੰ ਹੋਣ ਵਾਲੀ ਆਜ਼ਾਦੀ ਰੈਲੀ ਦੀ ਜਾਣਕਾਰੀ ਦਿੱਤੀ ਗਈ ਹੈ, ਉੱਥੇ ਹੀ ਨਿੱਝਰ ਦੇ ਕਤਲ ਲਈ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਿੱਚ ਖੜੀ ਗੱਡੀ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਖਾਲਿਸਤਾਨੀ ਸਮਰਥਕਾਂ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਓਟਾਵਾ, ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਅਤੇ ਟੋਰਾਂਟੋ ਵਿੱਚ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵ ਦੀਆਂ ਤਸਵੀਰਾਂ ਹਨ। ਫੋਟੋ ਦੇ ਨਾਲ ਪੋਸਟਰ ‘ਤੇ ਲਿਖਿਆ ਹੈ, ‘ਕਿਲਰਸ ਇਨ ਟੋਰਾਂਟੋ’। ਉਂਝ ਸਿੱਖਾਂ ਨੇ ਵੀ ਕੈਨੇਡਾ ਵਿੱਚ ਹੀ ਖਾਲਿਸਤਾਨੀਆਂ ਦੀ ਇਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਲਿਸਤਾਨੀਆਂ ਦੇ ਸੋਸ਼ਲ ਮੀਡੀਆ ਪੋਸਟਰ ਵਾਇਰਲ ਕਰਨ ਦੇ ਨਾਲ-ਨਾਲ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਟੋਰਾਂਟੋ ਵਿੱਚ ਚਿਪਕਾਉਣ ਦਾ ਵੀ ਨੋਟਿਸ ਲਿਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਿਲੋਨੀ ਜੌਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਭਾਰਤੀ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸੰਪਰਕ ਵਿੱਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ 8 ਜੁਲਾਈ ਨੂੰ ਧਰਨੇ ਦੀ ਯੋਜਨਾ ਬਾਰੇ ਫੈਲਾਇਆ ਜਾ ਰਿਹਾ ਸੰਦੇਸ਼ ਬਰਦਾਸ਼ਤਯੋਗ ਨਹੀਂ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਇਸ ਬਿਆਨ ਨੂੰ ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ ਹੈ। ਕੈਨੇਡਾ ਨੇ ਖਾਲਿਸਤਾਨੀ ਪੋਸਟਰਾਂ ਦੇ ਆਨਲਾਈਨ ਪ੍ਰਸਾਰਣ ਤੋਂ ਬਾਅਦ ਭਾਰਤ ਨੂੰ ਉਸ ਦੇ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ, ਜਿਸ ਵਿੱਚ ਭਾਰਤੀ ਅਧਿਕਾਰੀਆਂ ਦੇ ਨਾਮ ਹਨ। ਇਸ ਦੇ ਨਾਲ ਖਾਲਿਸਤਾਨੀ ਰੈਲੀ ਤੋਂ ਪਹਿਲਾਂ ਪ੍ਰਸਾਰਿਤ “ਪ੍ਰਚਾਰ ਸਮੱਗਰੀ” ਨੂੰ “ਅਸਵੀਕਾਰਨਯੋਗ” ਕਰਾਰ ਦਿੱਤਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਨੇ ਜੋਲੀ ਕਿਹਾ ਕਿ ਭਾਰਤ ਨੇ ਆਪਣੇ ਭਾਈਵਾਲ ਦੇਸ਼ਾਂ ਜਿਵੇਂ ਕਿ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ “ਕੱਟੜਵਾਦੀ ਖਾਲਿਸਤਾਨੀ ਵਿਚਾਰਧਾਰਾ” ਨੂੰ ਥਾਂ ਨਾ ਦੇਣ ਕਿਉਂਕਿ ਇਹ ਸਬੰਧਾਂ ਲਈ “ਚੰਗਾ ਨਹੀਂ” ਹੈ। ਡਿਪਲੋਮੈਟਾਂ ਦੀ ਸੁਰੱਖਿਆ ਪ੍ਰਤੀ ਕੈਨੇਡਾ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹੋਏ ਮੰਤਰੀ ਜੌਲੀ ਨੇ ਦੇਸ਼ ਦੀ ਵਿਆਨਾ ਕਨਵੈਨਸ਼ਨਾਂ ਦੀ ਪਾਲਣਾ ਨੂੰ ਉਜਾਗਰ ਕੀਤਾ। ਉਸਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਉਂਟ ‘ਤੇ ਬਿਆਨ ਵਿੱਚ ਕਿਹਾ ਕਿ “ਕੈਨੇਡਾ ਡਿਪਲੋਮੈਟਾਂ ਦੀ ਸੁਰੱਖਿਆ ਸੰਬੰਧੀ ਵਿਏਨਾ ਕਨਵੈਨਸ਼ਨਾਂ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।”
ਭਾਰਤ ਵਲੋਂ ਸਖ਼ਤ ਵਿਰੋਧ
ਪੋਸਟਰਾਂ ਨੇ ਭਾਰਤ ਸਰਕਾਰ ਦੀ ਤਿੱਖੀ ਪ੍ਰਤੀਕਿਰਿਆ ਦਿੱਤੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਮੁੱਦੇ ਨੂੰ ਕੈਨੇਡਾ ਕੋਲ ਉਠਾਏਗਾ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਨੂੰ ਰੋਕਣਾ ਦੁਵੱਲੇ ਸਬੰਧਾਂ ਨੂੰ ਨੁਕਸਾਨ ਪਹੁੰਚਾਏਗਾ। ਜੈਸ਼ੰਕਰ ਨੇ ਕਿਹਾ ਕਿ, “ਅਸੀਂ ਆਪਣੇ ਭਾਈਵਾਲ ਦੇਸ਼ਾਂ ਜਿਵੇਂ ਕੈਨੇਡਾ, ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਨੂੰ ਬੇਨਤੀ ਕੀਤੀ ਹੈ, ਜਿੱਥੇ ਕਦੇ-ਕਦੇ ਖਾਲਿਸਤਾਨੀ ਗਤੀਵਿਧੀਆਂ ਹੁੰਦੀਆਂ ਹਨ, ਖਾਲਿਸਤਾਨੀਆਂ ਨੂੰ ਥਾਂ ਨਾ ਦੇਣ ਕਿਉਂਕਿ ਉਨ੍ਹਾਂ ਦੀ (ਖਾਲਿਸਤਾਨੀਆਂ) ਕੱਟੜਪੰਥੀ ਸੋਚ ਨਾ ਤਾਂ ਸਾਡੇ ਲਈ ਚੰਗੀ ਹੈ, ਨਾ ਉਨ੍ਹਾਂ ਲਈ ਅਤੇ ਨਾ ਹੀ ਸਾਡੇ ਸਬੰਧਾਂ ਲਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, “ਅਸੀਂ ਪੋਸਟਰਾਂ ਦਾ ਮੁੱਦਾ ਉਨ੍ਹਾਂ ਸਰਕਾਰਾਂ ਕੋਲ ਉਠਾਵਾਂਗੇ। ਮੈਨੂੰ ਲੱਗਦਾ ਹੈ ਕਿ ਇਹ ਹੁਣ ਤੱਕ ਹੋ ਗਿਆ ਹੋਵੇਗਾ।” ਪਿਛਲੇ ਹਫ਼ਤੇ, ਜੈਸ਼ੰਕਰ ਨੇ ਕੈਨੇਡਾ ਦੀ ਖਾਲਿਸਤਾਨ ਪੱਖੀ ਤੱਤਾਂ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਨ ਲਈ ਵੋਟ ਬੈਂਕ ਦੀ ਰਾਜਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ। ਖਾਲਿਸਤਾਨ ਸਮਰਥਕਾਂ ਨੇ 8 ਜੁਲਾਈ ਨੂੰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲ ਮਾਰਚ ਕਰਨ ਦੀ ਧਮਕੀ ਵੀ ਦਿੱਤੀ ਹੈ।
ਕੈਨੇਡਾ ‘ਚ ਖਾਲਿਸਤਾਨ ਦਾ ਮੁੱਦਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਕੈਨੇਡਾ ‘ਚ ਭਾਰਤੀ ਰਾਜਦੂਤਾਂ ਖ਼ਿਲਾਫ਼ 8 ਜੁਲਾਈ ਨੂੰ ਹੋਣ ਵਾਲੀ ‘ਖਾਲਿਸਤਾਨ ਫ੍ਰੀਡਮ ਰੈਲੀ’ ਦੇ ਪੋਸਟਰ ਨਾਲ ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਨੇ ਇਕ ਟਵੀਟ ਕੀਤਾ ਹੈ। ਇਸ ਟਵੀਟ ‘ਚ ਉਨ੍ਹਾਂ ਲਿਖਿਆ ਹੈ ਕਿ ਵਿਦੇਸ਼ ਮੰਤਰੀ ਸੁਬਰਮਣੀਅਮ ਜੈਸ਼ੰਕਰ ਨੇ ਸਹਿਯੋਗੀ ਦੇਸ਼ਾਂ ਕੈਨੇਡਾ, ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਤੋਂ ਖ਼ਾਲਿਸਤਾਨੀਆਂ ਨੂੰ ਜਗ੍ਹਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ਖਾਲਿਸਤਾਨੀਆਂ ਨੂੰ ਜਗ੍ਹਾ ਦੇਣਗੇ ਤਾਂ ਭਾਰਤ ਨਾਲ ਉਨ੍ਹਾਂ ਦੇ ਸੰਬੰਧ ਵਿਗੜ ਸਕਦੇ ਹਨ। ਕੈਨੇਡਾ ‘ਚ ਲੱਗੇ ਪੋਸਟਰ ਦੇ ਮੁੱਦੇ ਵੀ ਸਾਰੇ ਦੇਸ਼ਾਂ ਦੀ ਸਰਕਾਰ ਦੇ ਸਾਹਮਣੇ ਚੁੱਕਣ ਨੂੰ ਕਿਹਾ ਹੈ। ਮੰਤਰੀ ਦੇ ਇਸ ਬਿਆਨ ‘ਤੇ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਚਿਤਾਵਨੀ ਦੇਣ ਨਾਲ ਕੁਝ ਨਹੀਂ ਹੋਵੇਗਾ। ਕੈਨੇਡਾ ‘ਚ ਇਹ ਰੈਲੀ ਰਾਜਦੂਤਾਂ ਨੂੰ ਸਿੱਧੀ ਧਮਕੀ ਹੈ। ਇਸ ਲਈ ਉਹ ਉਮੀਦ ਕਰਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ ‘ਚ ਸਖ਼ਤ ਕਦਮ ਚੁੱਕਣਗੇ।
ਕੈਨੇਡਾ ‘ਚ ਖਾਲਿਸਤਾਨੀਆਂ ਨੇ ‘ਕਿਲ ਇੰਡੀਆ’ ਦੇ ਪੋਸਟਰ ਚਿਪਕਾਏ


Comment here