ਖਬਰਾਂਚਲੰਤ ਮਾਮਲੇਦੁਨੀਆ

ਕੈਨੇਡਾ ਗਏ ਪੰਜਾਬੀ ਗੱਬਰੂ ਦੀ ਹਾਰਟ ਅਟੈਕ ਨਾਲ ਹੋਈ ਮੌਤ

ਨਵਾਂਸ਼ਹਿਰ-ਨਵਾਂਸ਼ਹਿਰ ਤੋਂ ਕੈਨੇਡਾ ਗਏ ਆਰੀਆ ਸਮਾਜ ਰੋਡ ਨਵਾਂਸ਼ਹਿਰ ਵਾਸੀ ਪਰਮਵੀਰ ਸਿੰਘ ਰਾਹੀ 19 ਸਾਲਾ ਨੌਜਵਾਨ ਦੀ ਕੇਵਲ 6 ਦਿਨ ਬਾਅਦ ਹੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰ ਦੇ ਕਰੀਬੀ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਮਵੀਰ ਰਾਹੀ ਪਰਿਵਾਰ ਦਾ ਇਕੋ ਮੁੰਡਾ ਸੀ, ਜਿਸ ਦੇ ਪਿਤਾ ਸਰਕਾਰੀ ਮੁਲਾਜ਼ਮ ਅਤੇ ਮਾਤਾ ਐਡਵੋਕੇਟ ਹੈ। ਪਰਮਵੀਰ ਸਿੰਘ ਬੀਤੀ 30 ਅਪ੍ਰੈਲ ਨੂੰ ਕੈਨੇਡਾ ਗਿਆ ਸੀ ਪਰ 6 ਮਈ ਨੂੰ ਉਸ ਦੀ ਹਾਰਟ ਅਟੈਕ ਨਾਲ ਕੈਨੇਡਾ ਵਿਖੇ ਮੌਤ ਹੋ ਗਈ। ਮ੍ਰਿਤਕ ਪਰਮਵੀਰ ਦੀ ਲਾਸ਼ ਕਰੀਬ 16 ਦਿਨ ਬਾਅਦ ਨਵਾਂਸ਼ਹਿਰ ਪਹੁੰਚਣ ’ਤੇ ਉਸ ਦਾ ਅੰਤਿਮ ਸੰਸਕਾਰ ਕਰ ਕਰ ਦਿੱਤਾ ਗਿਆ। ਜਿਵੇਂ ਹੀ ਨੌਜਵਾਨ ਦੀ ਲਾਸ਼ ਘਰ ਪਰਤੀ ਤਾਂ ਪਰਿਵਾਰ ਧਾਹਾਂ ਮਾਰ ਰੋਇਆ। ਸਸਕਾਰ ਵਿਚ ਸ਼ਾਮਲ ਹੋਏ ਵਿਧਾਇਕ ਨਵਾਂਸ਼ਹਿਰ ਡਾ.ਨਛੱਤਰਪਾਲ ਸਿੰਘ ਅਤੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁੱਖੀ ਨੇ ਕਿਹਾ ਕਿ ਜੇਕਰ ਆਪਣੇ ਦੇਸ਼ ਵਿਚ ਹੀ ਸਿੱਖਿਅਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਢੁੱਕਵੇਂ ਮੌਕੇ ਮਿਲਣ ਤਾਂ ਕਾਫ਼ੀ ਹੱਦ ਤਕ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਘੱਟ ਹੋ ਸਕਦਾ ਹੈ।

Comment here