ਅਪਰਾਧਸਿਆਸਤਖਬਰਾਂਦੁਨੀਆ

ਕੈਨੇਡਾ-ਅਮਰੀਕਾ ਸਰਹੱਦ ਤੇ ਠੰਡ ਨਾਲ ਚਾਰ ਭਾਰਤੀਆਂ ਦੀ ਮੌਤ

ਕੈਨੇਡਾ ਤੋਂ ਅਮਰੀਕਾ ਗੈਰਕਨੂੰਨੀ ਢੰਗ ਨਾਲ ਦਾਖਲ ਹੋਣਾ ਸੀ
ਮੈਨੀਟੋਬਾ-ਕੈਨੇਡਾ ਤੋਂ ਅਮਰੀਕਾ ਵਿਚ ਗੈਰ ਕਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਚੱਕਰ ਵਿਚ ਇਕ ਬੱਚੇ ਸਣੇ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਆਰ ਸੀ ਐੱਮ ਪੀ ਮੈਨੀਟੋਬਾ ਨੇ ਅਮਰੀਕਾ-ਕੈਨੇਡਾ ਬਾਰਡਰ ਤੋਂ 12 ਕਿਲੋਮੀਟਰ ਦੂਰ ਕੈਨੇਡਾ ਵੱਲ ਬਰਾਮਦ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਅੰਤਾਂ ਦੀ ਠੰਢ ਤੇ ਬਰਫਬਾਰੀ ਵਿਚ ਸਾਹ ਨਾ ਆਉਣ ਕਾਰਨ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਬੱਚੇ ਤੋਂ ਇਲਾਵਾ ਇਕ ਅੱਲ੍ਹੜ ਅਤੇ ਇਕ ਬੰਦਾ ਤੇ ਇਕ ਮਹਿਲਾ ਸ਼ਾਮਲ ਸਨ। ਆਰ ਸੀ ਐੱਮ ਪੀ ਮੈਨੀਟੋਬਾ ਨੇ ਦੱਸਿਆ ਕਿ ਅਮਰੀਕਾ ਵਿਚ ਦਾਖਲ ਹੋਏ ਇਕ ਟੋਲੇ ਵਿਚ ਇਕ ਵਿਅਕਤੀ ਕੋਲੋਂ ਛੋਟੇ ਮਾਸੂਮ ਬੱਚੇ ਦੀਆਂ ਵਸਤਾਂ ਮਿਲੀਆਂ ਸਨ, ਪਰ ਇਸ ਟੋਲੇ ਕੋਲ ਕੋਈ ਬੱਚਾ ਨਹੀਂ ਸੀ। ਇਸ ਮਗਰੋਂ ਪੁਲਸ ਨੇ ਤਲਾਸ਼ ਸ਼ੁਰੂ ਕੀਤੀ ਤਾਂ 4 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ ਇਕ ਛੋਟਾ ਬੱਚਾ ਸ਼ਾਮਲ ਸੀ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਤੋਂ ਹੀ ਇਹ ਸੂਚਨਾ ਮਿਲੀ ਸੀ ਕਿ ਇਕ ਟੋਲਾ ਮੈਨੀਟੋਬਾ ਵਾਲੇ ਪਾਸੇ ਤੋਂ ਅਮਰੀਕਾ ਵਿਚ ਦਾਖਲ ਹੋਇਆ ਹੈ। ਇਸ ਦੌਰਾਨ ਇਸ ਸੰਬੰਧ ਵਿਚ ਅਮਰੀਕਾ ਦੇ ਫਲੋਰੀਡਾ ਰਹਿੰਦੇ ਵਿਅਕਤੀ ਦੇ ਖਿਲਾਫ ਮਨੁੱਖੀ ਤਸਕਰੀ ਦੇ ਦੋਸ਼ ਲਗਾਏ ਗਏ ਹਨ। 47 ਸਾਲ ਦੇ ਸਟੀਵ ਸਟੈਂਡ ਨੂੰ ਅਮਰੀਕੀ ਅਟਾਰਨੀ ਦਫਤਰ ਵਿਚ ਪੇਸ਼ ਕੀਤਾ ਗਿਆ।

Comment here