ਮਨੋਰੰਜਨ

ਕੈਟਰੀਨਾ ਤੇ ਵਿੱਕੀ ਦਾ ਹੋਇਆ ਰੋਕਾ

ਫਿਲਮ ਜਗਤ ਤੋਂ ਖਬਰ ਆਈ ਹੈ ਕਿ ਦੀਵਾਲੀ ਵਾਲੇ ਦਿਨ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਨਿਰਦੇਸ਼ਕ ਕਬੀਰ ਖਾਨ ਦੇ ਘਰ ਰੋਕਾ ਸੈਰੇਮਨੀ ਹੋਈ ਹੈ। ਇਸ ਸਮਾਗਮ ‘ਚ ਪਰਿਵਾਰ ਦੇ ਖ਼ਾਸ ਲੋਕ ਹੀ ਸ਼ਾਮਲ ਹੋਏ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੀਵਾਲੀ ਨੂੰ ਸ਼ੁਭ ਮੰਨਦੇ ਹੋਏ ਉਸੇ ਦਿਨ ਮੰਗਣੀ ਕਰ ਲਈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ ‘ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ ‘ਚ ਹਨ। ਇੱਥੋਂ ਤਕ ਕਿ ਘਟਨਾ ਸਥਾਨ ਤੋਂ ਪਤਾ ਲੱਗਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ ਨਚ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ ਦਸੰਬਰ ਮਹੀਨੇ ‘ਚ ਵਿਆਹ ਕਰਨ ਜਾ ਰਹੇ ਹਨ। ਇਸ ਮੌਕੇ ਕਬੀਰ ਖਾਨ ਦੇ ਘਰ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਪਰ ਲੋਕਾਂ ਨੇ ਸੋਚਿਆ ਕਿ ਇਹ ਦੀਵਾਲੀ ਮਨਾਉਣ ਲਈ ਹੋਵੇਗਾ। ਦੂਜੇ ਪਾਸੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕੋਈ ਨਹੀਂ ਸਮਝ ਸਕਿਆ ਕਿ ਇਹ ਦੀਵਾਲੀ ਹੈ ਜਾਂ ਮੰਗਣੀ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਹ ਜੋੜਾ ਵਿਆਹ ਲਈ ਵਿਦੇਸ਼ ਦੀ ਮੰਜ਼ਿਲ ਦੀ ਤਲਾਸ਼ ਕਰ ਰਿਹਾ ਹੈ ਪਰ ਵਿਜ਼ੀ ਸ਼ਡਿਊਲ ਕਾਰਨ ਉਨ੍ਹਾਂ ਨੇ ਰਾਜਸਥਾਨ ਨੂੰ ਚੁਣਿਆ।

Comment here