ਸਿਹਤ-ਖਬਰਾਂਖਬਰਾਂਦੁਨੀਆ

ਕੈਂਸਰ ਸੈੱਲ ਨੂੰ ਮਾਰਨ ਲਈ ਨਵੇਂ ਮੈਗਨੇਟਿਕ ਸੀਡ ਦੀ ਕੀਤੀ ਖੋਜ

ਲੰਡਨ- ਕੈਂਸਰ ਨਾਮਕ ਖ਼ਤਰਨਾਕ ਬਿਮਾਰੀ ਦਾ ਇਲਾਜ ਕਰਨ ਦੀ ਦੌੜ ਵਿੱਚ ਵਿਗਿਆਨੀ ਹਮੇਸ਼ਾਂ ਤੋਂ ਹੀ ਲੱਗੇ ਹੋਏ ਹਨ  ਤੇ ਉਸਦੇ ਇਲਾਜ ਸੰਬੰਧੀ ਮੁਸ਼ਕਿਲਾਂ ਅਜੇ ਵਿਗਿਆਨੀਆਂ ਲਈ ਚੁਣੌਤੀ ਬਣੀ ਹੋਈ ਹੈ। ਇਸ ਸੰਬੰਧੀ ਖੋਜਾਂ ਜਾਰੀ ਹਨ। ਇਸੇ ਲਡ਼ੀ ‘ਚ ਯੁਨੀਵਰਸਿਟੀ ਕਾਲਜ ਲੰਡਨ(ਯੂਸੀਐੱਲ) ਦੇ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਲਈ ਇਕ ਨਵੀਂ ਵਿਧੀ ਦਾ ਵਿਕਾਸ ਕੀਤਾ ਹੈ। ਇਸ ‘ਚ ਐੱਮਆਰਆਈ ਸਕੈਨਰ ਦਾ ਉਪਯੋਗ  ਕਰਕੇ ਟਿਊਮਰ ਨੂੰ ਗਰਮ ਕਰਨ ਤੇ ਨਸ਼ਟ ਕਰਨ ਲਈ ਦਿਮਾਗ ਰਾਹੀਂ ਮੈਗਨੇਟਿਕ ਸੀਡ ਨੂੰ ਗਾਈਡ ਕਰਨ ਲਈ ਕੀਤਾ ਜਾਂਦਾ ਹੈ।
ਇਹ ਪ੍ਰਯੋਗ ਚੂਹਿਆਂ ਤੇ ਕੀਤਾ ਗਿਆ ਜਿਸ ਨੂੰ ਮਿਨਿਮਲੀ ਇੰਵੈਸਿਵ ਇਮੇਜ਼- ਗਾਇਡਡ ਐਬਲੇਸ਼ਨ ਜਾਂ ਮਿਨਿਮਾ ਕਿਹਾ ਗਿਆ ਹੈ। ਇਸ ਚ ਇਕ ਟਿਊਮਰ ਲਈ ਨੇਵੀਗੇਟਿਡ ਫੈਰੋਮਗਨੈਟਿਕ ਥਰਮੋਸੀਡ ਵਰਤਿਆ ਗਿਆ ਹੈ  ਜੋ ਐੱਮਆਰਆਈ ਸਕੈਨਰ ਤੋਂ ਨਿਕਲਣ ਵਾਲੀ ਪ੍ਰੋਪਲਸ਼ਨ ਗ੍ਰੇਡਿਐਂਟ ਦੁਆਰਾ ਗਾਈਡ ਕੀਤਾ ਹੁੰਦਾ ਹੈ। ਇਸ ਚ ਗਿਲੋਬਲਾਸਟੋਮਾ(ਦਿਮਾਗੀ ਕੈਂਸਰ) ਦਾ ਸਟੀਕ ਤੇ ਪ੍ਰਭਾਵੀ ਇਲਾਜ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਕੈਂਸਰ ਚ ਟਿਊਮਰ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ ਤੇ ਸਰਜ਼ਰੀ ਕਰਨੀ ਵੀ ਬਹੁਤ ਔਖੀ ਹੁੰਦੀ ਹੈ।
ਸੀਡ ਦੀ ਬਣਤਰ:- ਫੈਰੋਮੈਗਨੈਟਿਕ ਥਰਮੋਸੀਡ ਗੋਲ ਆਕਾਰ ਦਾ ਹੁੰਦਾ ਹੈ। ਇਸਦੀ ਬਣਤਰ ਮੈਟਲ ਅਲਾਏ(ਮਿਸ਼ਰਤ ਧਾਤੂ) ਨਾਲ ਕੀਤੀ ਗਈ ਹੈ  ਜਿਸ ਨੂੰ ਕੈਂਸਰ ਸੈੱਲ ਲਈ ਨੈਗੇਟਿਵ ਕੀਤੇ ਜਾਣ ਤੋਂ ਪਹਿਲਾਂ ਟਿਸ਼ੂ ਦੀ ਉਪਰਲੀ ਸਤਹ ‘ਤੇ ਲਗਾਇਆ ਜਾਂਦਾ ਹੈ।
ਇਸਦਾ ਲਾਭ-ਰੇਬੇਕਾ ਬੇਕਰ ਜੋ ਕਿ ਇਸ ਸੋਧ ਦੀ ਲੇਖਿਕਾ ਹਨ, ਦਾ ਕਹਿਣਾ ਹੈ ਕਿ ਐੱਮਆਰਆਈ ਸਕੈਨਰ ਜ਼ਰੀਏ ਦਿੱਤੀ ਜਾਣ ਵਾਲੀ ਇਸ ਥੈਰੇਪੀ ‘ਚ ਸੀਡ ਟਿਊਮਰ ਤੱਕ ਪਹੁੰਚਦਾ ਹੈ ਤੇ ਪੂਰੀ ਪ੍ਰਕਿਰਿਆ ਦੀ ਇਮੇਜ਼ਿੰਗ ਹੋ ਸਕਦੀ ਹੈ।  ਰੋਗੀ ਘੱਟ ਸਮੇਂ ‘ਚ ਠੀਕ ਹੋਣ ਦੇ ਨਾਲ-ਨਾਲ ਸਾਈਡ ਇਫੈਕਟ ਤੋਂ ਵੀ ਬਚ ਸਕਦਾ ਹੈ।ਇਸ ‘ਚ ਓਪਨ ਸਰਜ਼ਰੀ ਵੀ ਨਹੀਂ ਕਰਨੀ ਪੈਂਦੀ।

Comment here