ਮੁੰਬਈ: ਅਦਾਕਾਰਾ ਮਹਿਮਾ ਚੌਧਰੀ ਨੇ ਹਾਲ ਹੀ ਵਿੱਚ ਬ੍ਰੈਸਟ ਕੈਂਸਰ ਖ਼ਿਲਾਫ਼ ਆਪਣੀ ਜੰਗ ਦਾ ਤਜਰਬਾ ਸਾਂਝਾ ਕੀਤਾ ਸੀ। ਅਦਾਕਾਰਾ ਨੇ ਬੀਤੇ ਦਿਨੀਂ ਅਦਾਕਾਰ ਅਨੁਪਮ ਖੇਰ ਨਾਲ ਇੱਕ ਫੋਟੋਸ਼ੂਟ ਵੀ ਕਰਾਇਆ ਹੈ। ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਵਿੱਚ ਉਸ ਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦੇ ਰਹੇ ਹਨ ਤੇ ਕੁਝ ਤਸਵੀਰਾਂ ਵਿੱਚ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਕੈਂਸਰ ਵਿਚੋਂ ਉਭਰਨ ਮਗਰੋਂ ਅਦਾਕਾਰਾ ਹੁਣ ਆਪਣੀ ਨਵੀਂ ਫਿਲਮ ‘ਦਿ ਸਿਗਨੇਚਰ’ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਉਸ ਨਾਲ ਅਦਾਕਾਰ ਅਨੁਪਮ ਖੇਰ ਵੀ ਕੰਮ ਕਰ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਇੱਕ ਥਾਂ ਮਹਿਮਾ ਬਗੈਰ ਵਾਲਾਂ ਤੋਂ ਅਤੇ ਇੱਕ ਹੋਰ ਤਸਵੀਰ ਵਿੱਚ ਵਿੱਗ ਵਿਚ ਦਿਖਾਈ ਦੇ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦਿਆਂ ਅਨੁਪਮ ਖੇਰ ਨੇ ਲਿਖਿਆ ਹੈ, ‘ਕਈ ਵਾਰ ਤੁਹਾਨੂੰ ਆਪਣੇ ਦੁੱਖਾਂ ਵਿੱਚੋਂ ਲੰਘਣ ਲਈ ਹੰਝੂਆਂ ’ਵਿਚੋਂ ਹੱਸਣਾ ਪੈਂਦਾ ਹੈ ਅਤੇ ਦਰਦ ਵਿੱਚ ਵੀ ਮੁਸਕਰਾਉਣਾ ਪੈਂਦਾ ਹੈ।
ਕੈਂਸਰ ਠੀਕ ਹੋਣ ਮਗਰੋਂ ਕੈਮਰੇ ਸਾਹਮਣੇ ਆਈ ਮਹਿਮਾ ਚੌਧਰੀ

Comment here