ਅਪਰਾਧਸਿਆਸਤਖਬਰਾਂ

ਕੇਰਲ ’ਚ ਪਰਿਵਾਰ ਦੇ ਪੰਜ ਜੀਅ ਮ੍ਰਿਤਕ ਮਿਲੇ

ਨਵੀਂ ਦਿੱਲੀ-ਤਿਰੂਵਨੰਤਪੁਰਮ ਦੇ ਕੋਲ ਕਲਾਮੰਬਲਮ ਵਿੱਚ ਸ਼ਨਿਚਰਵਾਰ ਸਵੇਰੇ ਦੋ ਨਾਬਾਲਗਾਂ ਸਮੇਤ ਇਕੋ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਘਰ ਦਾ ਮਾਲਕ ਜਿੱਥੇ ਇਕ ਕਮਰੇ ਵਿੱਚ ਲਟਕਦਾ ਪਾਇਆ ਗਿਆ, ਉੱਥੇ ਬਾਕੀ ਚਾਰ ਮੈਂਬਰ ਜ਼ਮੀਨ ‘ਤੇ ਮ੍ਰਿਤਕ ਪਾਏ ਗਏ। ਪੁਲਿਸ ਨੇ ਸੂਚਨਾ ਮਿਲਦੇ ਹੀ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਰਿਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਹਿਰੀਲਾ ਪਦਾਰਥ ਖਾਣ ਦਾ ਸ਼ੱਕ
ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਸਾਰੇ ਲੋਕਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਵਿਅਕਤੀ, ਉਸ ਦੀ ਪਤਨੀ ਅਤੇ ਦੋ ਨਾਬਾਲਗਾਂ ਤੋਂ ਇਲਾਵਾ ਘਰ ਦੀ ਇਕ ਹੋਰ ਰਿਸ਼ਤੇਦਾਰ ਔਰਤ ਸ਼ਾਮਲ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ, ”ਪਹਿਲੇ ਨਜ਼ਰੀਏ ਤੋਂ ਇਹ ਖੁਦਕੁਸ਼ੀ ਦਾ ਸ਼ੱਕੀ ਮਾਮਲਾ ਹੈ।
ਆਰਥਿਕ ਤੰਗੀ ਬਣੀ ਖੁਦਕੁਸ਼ੀ ਦਾ ਕਾਰਨ
ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਸੰਕੇਤ ਮਿਲੇ ਹਨ ਕਿ ਪਰਿਵਾਰ ਕਿਸੇ ਆਰਥਿਕ ਸਮੱਸਿਆ ਨੂੰ ਲੈ ਕੇ ਚਿੰਤਤ ਸੀ।ਪੁਲਿਸ ਨੇ ਹਾਲਾਂਕਿ ਕਿਹਾ ਕਿ ਅਸੀਂ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚ ਸਕਦੇ ਹਾਂ। ਉਸ ਨੇ ਦੱਸਿਆ ਕਿ ਹਾਦਸੇ ਦੀ ਖਬਰ ਸਵੇਰੇ ਪਰਿਵਾਰ ਦੇ ਕਿਸੇ ਨਜ਼ਦੀਕੀ ਦੇ ਘਰ ਆਉਣ ਤੋਂ ਬਾਅਦ ਮਿਲੀ।

Comment here