ਮੁੰਬਈ-ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਕੇਦਾਰਨਾਥ ‘ਚ ਦੋ ਦਿਨ ਰੁਕੀ। ਉਸਨੇ ਬਾਬਾ ਦੇ ਦਰਸ਼ਨ ਕੀਤੇ ਅਤੇ ਮੁੱਖ ਪੁਜਾਰੀ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਸ਼ਰਧਾਲੂਆਂ ਨਾਲ ਗੱਲਬਾਤ ਵੀ ਕੀਤੀ। ਸਾਰਾ ਅਲੀ ਖਾਨ ਪਿਛਲੇ ਐਤਵਾਰ 7 ਮਈ ਨੂੰ ਧਾਮ ਪਹੁੰਚੀ ਸੀ। ਇਸ ਤੋਂ ਪਹਿਲਾਂ ਐਤਵਾਰ ਅਤੇ ਸੋਮਵਾਰ ਨੂੰ ਵੀ ਸਾਰਾ ਨੇ ਕੇਦਾਰਨਾਥ ‘ਚ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕੁਝ ਯਾਤਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਹ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਵਾਪਸ ਪਰਤ ਆਈ। ਦੱਸ ਦੇਈਏ ਕਿ ਸਾਰਾ ਅਲੀ ਖਾਨ ਨਾਲ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਕੇਦਾਰਨਾਥ ਦੀ ਸ਼ੂਟਿੰਗ ਇੱਥੇ ਹੀ ਹੋਈ ਸੀ। ਇਹ ਫਿਲਮ ਕੇਦਾਰਨਾਥ ਹਾਦਸੇ ‘ਤੇ ਆਧਾਰਿਤ ਸੀ। ਇਸ ਫਿਲਮ ਦੇ ਕਈ ਸੀਨ ਤ੍ਰਿਯੁਗੀਨਾਰਾਇਣ, ਚੋਪਟਾ ਅਤੇ ਤੁੰਗਨਾਥ ਪੈਦਲ ਮਾਰਗਾਂ ‘ਤੇ ਸ਼ੂਟ ਕੀਤੇ ਗਏ ਸਨ। ਸਾਰਾ ਫਿਲਮ ਵਿੱਚ ਇੱਕ ਸਥਾਨਕ ਕੁੜੀ ਦੀ ਭੂਮਿਕਾ ਵਿੱਚ ਸੀ।
ਕੇਦਾਰ ਧਾਮ ਪਹੁੰਚੀ ਅਦਾਕਾਰਾ ਸਾਰਾ ਅਲੀ ਖਾਨ

Comment here