ਰਾਣਾ ਗੁਰਜੀਤ ਤੇ ਵੀ ਕੀਤੇ ਤਿੱਖੇ ਸ਼ਬਦੀ ਵਾਰ
ਜਲੰਧਰ-ਇੱਕ ਇੰਟਰਵਿਊ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਤਾਰੀਫ਼ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੇ ਸਿੱਧੂ ਸੱਚੀ ਗੱਲ ਕਰਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਕੇਜਰੀਵਾਲ ਸਿਰੇ ਦਾ ਫਰਾਡ ਆਦਮੀ ਹੈ। ਮੈਂ ਉਸ ਦੀ ਤਾਰੀਫ਼ ਨਹੀਂ ਕਰਦਾ ਸਗੋਂ ਠੋਕ ਕੇ ਸਵਾਲ ਕਰਦਾ ਹਾਂ ਕਿ ਉਸ ਨੇ 8 ਲੱਖ ਨੌਕਰੀ ਦੇਣ ਦੀ ਗੱਲ ਕਹੀ ਸੀ ਪਰ ਸਿਰਫ਼ 440 ਨੌਕਰੀਆਂ ਦਿੱਤੀਆਂ। ਸਭ ਤੋਂ ਪਹਿਲਾਂ ਕਿਸਾਨਾਂ ਲਈ ਕਾਲਾ ਕਾਨੂੰਨ ਉਸ ਨੇ ਲਾਗੂ ਕੀਤਾ ਅਤੇ ਫਿਰ ਡਰਾਮੇ ਕਰਨ ਲੱਗ ਪਿਆ। ਅੱਜ ਉਹ ਮੇਰੇ ਨਾਲ ਬਹਿਸ ਕਰਨ ਤੋਂ ਕਿਉਂ ਭੱਜ ਰਿਹਾ ਹੈ ? ਉਸ ਨੇ ਸ਼ਰਾਬ ਦੇ ਠੇਕਿਆਂ ’ਚ ਦੀਪ ਮਲਹੋਤਰਾ ਵਰਗੇ ਬਲੈਕਲਿਸਟਡ ਅਕਾਲੀ ਲੀਡਰਾਂ ਨੂੰ ਦਿੱਤੇ ਹਨ। ਕੇਜਰੀਵਾਲ ਨੇ ਹੀ ਪੌਂਟੀ ਚੱਢਾ ਦੇ ਖਾਨਦਾਨ ਨੂੰ ਠੇਕੇ ਦਿੱਤੇ ਹਨ। ਇਹੀ ਕੁਝ ਬਾਦਲ ਕਰਿਆ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਅੱਜ ਵੀ ਰਲੇ ਹੋਏ ਹਨ।
ਰਾਣਾ ਗੁਰਜੀਤ ਕਹਿੰਦੇ ਨੇ ਸਿੱਧੂ ਉਥੇ ਜਾਂਦੈ ਜਿੱਥੇ ਟਿਕਟ ਦਾ ਰੌਲਾ ਚੱਲ ਰਿਹਾ ਹੈ, ਕੀ ਕਹੋਗੇ ?
ਮੈਂ ਪਾਰਟੀ ਦਾ ਪ੍ਰਧਾਨ ਹਾਂ ਕਿਸੇ ਦੇ ਪਿਉ ਦਾ ਰਾਜ ਨਹੀਂ ਮੈਨੂੰ ਰੋਕ ਲਵੇ। ਤੁਸੀਂ ਆਪਣੇ ਪੰਜ ਸਾਲ ਦੇ ਕੁਕਰਮਾਂ ਕਰਕੇ ਸੀਟ ਹਾਰ ਦੇ ਹੋਵੋ ਅਤੇ ਤੁਸੀਂ ਦੂਜੇ ਦੀ ਸੀਟ ਖ਼ਰਾਬ ਕਰਨ ਲੱਗ ਜਾਵੋ, ਮੈਂ ਅਜਿਹਾ ਨਹੀਂ ਕਰਨ ਦੇਵਾਂਗਾ। ਟਿਕਟਾਂ ਦੀ ਵੰਡ ਅਸੀਂ ਮੈਰਿਟ ’ਤੇ ਕਰਾਂਗੇ।
Comment here