ਸਿਆਸਤਖਬਰਾਂ

ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ ਜਨਤਕ ਰਾਏ ਮੰਗੀ

ਚੰਡੀਗੜ੍ਹ – ਪੰਜਾਬ ਚੋਣਾਂ ਲਈ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਐਲਾਨਿਆ, ਜਿਸ ਕਰਕੇ ਪਾਰਟੀ ਜਿੱਤੀ ਹੋਈ ਬਾਜ਼ੀ ਹਾਰ ਗਈ ਸੀ। ਹੁਣ ਵੀ ਪਾਰਟੀ ਦੇ ਸਮਰਥਕ ਲਗਾਤਾਰ ਹਾਈਕਮਾਂਡ ਤੇ ਦਬਾਅ ਪਾ ਰਹੇ ਹਨ ਕਿ ਸੂਬੇ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਇਸ ਤੇ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਫ਼ੈਸਲਾ ਲੋਕਾਂ ਤੇ ਛੱਡਿਆ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ ਜਿਸ ਤੇ ਪੰਜਾਬ ਵਾਸੀ ਆਪਣੀ ਰਾਇ ਸ਼ੁਮਾਰੀ ਦੇ ਸਕਦੇ ਹਨ। ਇਸ ਨੰਬਰ ‘ਤੇ 17 ਜਨਵਰੀ ਸ਼ਾਮ ਪੰਜ ਵਜੇ ਤਕ ਲੋਕ ਆਪਣਾ ਸੁਨੇਹਾ ਜਾਂ ਰਿਕਾਰਡਿੰਗ ਆਵਾਜ਼ ਪਾ ਸਕਦੇ ਹਨ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿਸੇ ਪਾਰਟੀ ਨੇ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਲੋਕਾਂ ਨੂੰ ਹੈ ਅੱਜ ਤਕ ਪਾਰਟੀਆਂ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦਿੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਦੌੜ ਚੋਂ ਬਾਹਰ ਹਨ, ਬੇਸ਼ੱਕ ਲੋਕ ਆਪਣੀ ਰਾਏ ਸ਼ੁਮਾਰੀ ਵਿਚ ਉਨ੍ਹਾਂ ਦਾ ਨਾਮ ਨੂੰ ਤਰਜੀਹ ਦੇਣ। ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣਾ ਚਾਹੁੰਦੇ ਸਨ ਪਰ ਭਗਵੰਤ ਮਾਨ ਨੇ ਇਹ ਫੈਸਲਾ ਜਨਤਾ ਤੇ ਛੱਡਣ ਦੀ ਸਲਾਹ ਦਿੱਤੀ ਹੈ ਜਿਸ ਕਰਕੇ ਪਾਰਟੀ ਨੇ ਅਜਿਹਾ ਫ਼ੈਸਲਾ ਲਿਆ ਹੈ। ਸਾਰੇ ਸਾਰੇ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਉਨ੍ਹਾਂ ਲੋਕਾਂ ਅਤੇ ਵਲੰਟੀਅਰ ਨੂੰ ਆਖ਼ਰੀ ਧੱਕਾ ਮਾਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਇਕ ਸਵਾਲ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਦੋਸ਼ਾਂ ਦੀ ਬਜਾਏ ਸਬੂਤਾਂ ਦੇ ਆਧਾਰ ‘ਤੇ ਪੱਤਰਕਾਰਤਾ ਕਰਨ ਦੀ ਸਲਾਹ ਦਿੱਤੀ ਹੈ । ਕੇਜਰੀਵਾਲ ਨੇ ਇਹ ਜਵਾਬ ਪਾਰਟੀ ਦੇ ਇੱਕ ਵਲੰਟੀਅਰ ਵੱਲੋਂ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਦੇ ਸੰਦਰਭ ਵਿੱਚ ਕਹੀ । ਇਸ ਮੌਕੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਉਹ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਜੇਕਰ ਪਾਰਟੀ ਉਨ੍ਹਾਂ ਨੂੰ ਕੰਧਾਂ ‘ਤੇ ਪੋਸਟਰ ਲਗਾਉਣ ਨੂੰ ਕਹੇਗੀ ਤਾਂ ਉਹ ਪੋਸਟਰ ਲਗਾਉਣ ਲੱਗੇ ਜੇਕਰ ਪਾਰਟੀ ਕਿਸੇ ਚੌਕ ਚੁਰਾਹੇ ਤੇ ਝਾੜੂ ਲਹਿਰਾਉਣ ਨੂੰ ਦੀ ਡਿਊਟੀ ਲਗਾਵੇਗੀ ਤਾਂ ਉਹ ਝਾੜੂ ਵੀ ਲਹਿਰਾਏਗਾ ।

Comment here