ਸਿਆਸਤਖਬਰਾਂਚਲੰਤ ਮਾਮਲੇ

ਕੇਜਰੀਵਾਲ ਨੂੰ ਗੁਜਰਾਤ ਤੇ ਹਿਮਾਚਲ ਚ ਹੁੰਗਾਰਾ, ਭਾਜਪਾ ਪ੍ਰੇਸ਼ਾਨ 

ਨਵੀਂ ਦਿੱਲੀ– ਆਮ ਆਦਮੀ ਪਾਰਟੀ’ ਹੁਣ ਦੋ ਚੋਣਾਵੀਂ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਤੇ ਜ਼ੋਰ ਦੇ ਰਹੀ ਹੈ। ਦੋਵਾਂ ਸੂਬਿਆਂ ਵਿਚ ‘ਆਪ’ ਦੀਆਂ ਰੈਲੀਆਂ ਵਿਚ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਸ਼ਾਮਿਲ ਹੋ ਰਹੀ ਹੈ। ਕੇਜਰੀਵਾਲ ਨੇ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ, ਜਿਸ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ‘ਮੁਫ਼ਤ ਤੋਹਫ਼ੇ’ ਨਹੀਂ ਹਨ। ਕੇਜਰੀਵਾਲ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਉਨ੍ਹਾਂ ਤੱਕ ਪਹੁੰਚ ਦਿੱਤੀ ਜਾਵੇ ਤਾਂ ਭਾਰਤ ਦੁਨੀਆ ਦਾ ਚੋਟੀ ਦਾ ਦੇਸ਼ ਬਣ ਸਕਦਾ ਹੈ। ਹਾਲਾਂਕਿ ਕੇਜਰੀਵਾਲ ਭਾਜਪਾ ਲਈ ਚਿੰਤਾ  ਦਾ ਕਾਰਨ ਬਣ ਗਏ ਹਨ, ਕਿਉਂਕਿ ਉਨ੍ਹਾਂ ਦੇ ਅਨੁਸਾਰ ‘ਆਪ’ ਖ਼ੁਦ ਨੂੰ ਭਗਵਾਂ ਪਾਰਟੀ ਦੀ ਤੁਲਨਾ ਵਿਚ ਵੱਧ ਹਿੰਦੂ ਸਮਰਥਕ ਅਤੇ ਰਾਸ਼ਟਰਵਾਦੀ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਦੇ ਰਣਨੀਤੀਕਾਰਾਂ ਲਈ ਕੇਜਰੀਵਾਲ ਨੂੰ ‘ਦੇਸ਼ ਧਰੋਹੀ’ ਜਾਂ ‘ਅਰਬਨ ਨਕਸਲ’ ਕਹਿ ਕੇ ਆਲੋਚਨਾ ਕਰਨਾ ਮੁਸ਼ਕਲ ਹੈ। ਹੁਣ ਕੇਜਰੀਵਾਲ ਭਾਜਪਾ ਲਈ ਅਸਲੀ ਚੁਣੌਤੀ ਪੇਸ਼ ਕਰ ਰਹੇ ਹਨ।

Comment here