ਸਿਆਸਤਖਬਰਾਂ

ਕੇਜਰੀਵਾਲ ਦੋ ਦਿਨਾ ਪੰਜਾਬ ਦੌਰੇ ਤੇ, ਅਗਲੇ ਹਫਤੇ ਮੁੱਖ ਮੰਤਰੀ ਦਾ ਹੋਵੇਗਾ ਐਲਾਨ

ਕਿਹਾ-ਸਾਡਾ ਨੁਕਸਾਨ ਕਰੂ ਸੰਯੁਕਤ ਸਮਾਜ ਮੋਰਚਾ

ਚੰਡੀਗੜ-ਪੰਜਾਬ ਵਿੱਚ ਚੋਣ ਸਰਗਰਮੀ ਹੋਰ ਭਖਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਮੋਹਾਲੀ ਪਹੁੰਚੇ ਹਨ। ਇਸ ਮੌਕੇ ਕੇਜਰੀਵਾਲ ਨੇ ਮੰਨਿਆ ਕਿ ਸੰਯੁਕਤ ਸਮਾਜ ਮੋਰਚਾ ਦੇ ਚੋਣ ਲੜਨ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਅਗਲੇ ਹਫਤੇ ਆਪਣੇ ਸੀਐਮ ਉਮੀਦਵਾਰ ਦਾ ਐਲਾਨ ਕਰੇਗੀ। ਅਸਲ ਵਿੱਚ ਗਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਸਯੁੰਕਤ ਸਮਾਜ ਮੋਰਚਾ ਦੀ ਗੱਲਬਾਤ ਟੁੱਟ ਗਈ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਦੀ ਸਹਿਮਤੀ ਨਹੀ ਸੀ ਬਣੀ। ਇਸ ਮਗਰੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸਾਂਝੇ ਸਮਾਜ ਮੋਰਚੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਸਾਂਝੇ ਮੋਰਚੇ ਨੂੰ ਸਿਰਫ਼ 10 ਸੀਟਾਂ ਦੇਣ ਲਈ ਤਿਆਰ ਸੀ। ਸੰਯੁਕਤ ਸਮਾਜ ਮੋਰਚਾ ਨੇ ਹੁਣ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ।

Comment here