ਸਿਆਸਤਖਬਰਾਂ

ਕੇਜਰੀਵਾਲ ਦੀ ਮੋਗਾ ਫੇਰੀ ਨੇ ਲਗਾਈ ਵਾਅਦਿਆਂ ਦੀ ਝੜੀ

ਸਰਕਾਰ ਬਣਨ ’ਤੇ ਔਰਤਾਂ ਦੇ ਖਾਤੇ ’ਚ ਆਵੇਗਾ ਇਕ ਹਜ਼ਾਰ ਰੁਪਇਆ
ਮੋਗਾ-ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਪਾਰਟੀਆਂ ਸੱਤਾ ਹਥਿਆਉਣ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਪੰਜਾਬੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਹੁਣੇ ਜਿਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਗਾ ਵਿਖੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ’ਚ 18 ਸਾਲ ਤੋਂ ਉਪਰ ਹਰ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹਰ ਔਰਤ ਸੂਟ ਲੈ ਸਕੇਗੀ। ਲੜਕੀ ਕਾਲਜ ਜਾ ਸਕੇਗੀ ਅਤੇ ਔਰਤ ਤੈਅ ਕਰੇਗੀ ਕਿ ਵੋਟ ਕਿਸ ਨੂੰ ਪਾਉਣੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਾਕਰ ਬਣਨ ’ਤੇ ਬੁਢਾਪਾ ਪੈਨਸ਼ਨ ਮਿਲਣ ਦੇ ਨਾਲ-ਨਾਲ ਪੰਜਾਬ ’ਚ ਹਰ ਬਜ਼ੁਰਗ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ। ਕੇਜਰੀਵਾਲ ਸੰਬੋਧਨ ਦੌਰਾਨ ਕਿਹਾ ਕਿ ਦਿੱਲੀ ਵਾਲਿਆਂ ਨੇ ਇਕ ਮੌਕਾ ਸਾਨੂੰ ਦਿੱਤਾ ਸੀ ਅਤੇ ਬਾਕੀ ਪਾਰਟੀਆਂ ਨੂੰ ਹੁਣ ਭੁੱਲ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇ ਕੇ ਵੇਖਣ। ਪਹਿਲੀ ਗਾਰੰਟੀ ਦੌਰਾਨ ਕਿਹਾ ਸੀ ਕਿ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਥੇ ਹੀ ਦੂਜੀ ਗਾਰੰਟੀ ਦੌਰਾਨ ਕੇਜਰੀਵਾਲ ਨੇ ਹਰ ਵਿਅਕਤੀ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੱਤੀ ਸੀ। ਇਸ ਮੌਕੇ ਬਲਜਿੰਦਰ ਕੌਰ, ਅਨਮੋਲ ਗਗਨ ਮਾਨ, ਭਗਵੰਤ ਮਾਨ ਸਮੇਤ ਹੋਰ ਸਮੁੱਚੀ ਲੀਡਰਸ਼ਿਪ ਸ਼ਾਮਲ ਸੀ।
ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਘੇਰਿਆ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ ਰਹਿੰਦਾ ਹੈ। ਚੰਨੀ ਸਾਬ੍ਹ ਸੱਜੇ ਅਤੇ ਖੱਬੇ ਪਾਸੇ ਮਾਫ਼ੀਆ ਨੂੰ ਬਿਠਾ ਕੇ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਹਿੰਦੇ ਹਨ ਕਿ ਪੈਸਾ ਕਿੱਥੋ ਆਵੇਗਾ, ਇਸ ਦੇ ’ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰਨ ਤੋਂ ਬਾਅਦ ਪੈਸਾ ਆਵੇਗਾ, ਜੋਕਿ ਔਰਤਾਂ ਦੇ ਖਾਤਿਆਂ ’ਚ ਭੇਜਿਆ ਜਾਵੇਗਾ।  ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕੁਝ ਦਿਨ੍ਹਾਂ ਤੋਂ ਵੇਖ ਰਿਹਾ ਹਾਂ ਕਿ ਪੰਜਾਬ ’ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦਾ ਕਰਦੇ ਹਨ, ਉਹੀਂ ਵਾਅਦਾ ਉਹ 2 ਦਿਨ ਬਾਅਦ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਕਲੀ ਕੇਜਰੀਵਾਲ ਵਾਅਦਾ ਕਰਦਾ ਜ਼ਰੂਰ ਹੈ ਪਰ ਉਸ ਨੂੰ ਪੂਰਾ ਨਹੀਂ ਕਰਦਾ, ਕਿਉਂਕਿ ਉਹ ਨਕਲੀ ਹੈ।
ਕੇਜਰੀਵਾਲ ਨੇ ਚੰਨੀ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਸ ਨੇ ਜਦੋਂ ਬਿਜਲੀ ਵਾਲਾ ਵਾਅਦਾ ਕੀਤਾ ਸੀ ਤਾਂ, ਉਸ ਨੇ ਵੀ 2 ਦਿਨ ਬਾਅਦ ਉਹੀ ਵਾਅਦਾ ਲੋਕਾਂ ਨਾਲ ਕਰ ਦਿੱਤਾ। ਨਕਲੀ ਕੇਜਰੀਵਾਲ ਨੇ ਬਿਜਲੀ ਮੁਆਫ਼ ਕਰਨ ਦਾ ਵਾਅਦਾ ਜ਼ਰੂਰ ਕੀਤਾ ਪਰ ਉਸ ਨੇ ਲੋਕਾਂ ਨੂੰ ਇਹ ਸਹੂਲਤ ਅਜੇ ਤੱਕ ਨਹੀਂ ਦਿੱਤੀ। ਇਹ ਲੋਕ ਹਵਾਈ ਜਹਾਜ਼ ’ਤੇ ਘੁੰਮਣ ਵਾਲੇ ਲੋਕ ਹਨ ਅਤੇ ਮੈਂ ਅੱਜ ਤੱਕ ਆਪਣਾ ਜਹਾਜ਼ ਨਹੀਂ ਲਿਆ।
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਤੀਸਰੀ ਗਾਰੰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ’ਚ 18 ਸਾਲ ਤੋਂ ਉਪਰ ਹਰ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹਰ ਔਰਤ ਸੂਟ ਲੈ ਸਕੇਗੀ, ਲੜਕੀ ਕਾਲਜ ਜਾ ਸਕੇਗੀ। ਹੁਣ ਔਰਤ ਤੈਅ ਕਰੇਗੀ ਕਿ ਉਸ ਨੇ ਵੋਟ ਕਿਸ ਨੂੰ ਪਾਉਣੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਬੁਢਾਪਾ ਪੈਨਸ਼ਨ ਮਿਲਣ ਦੇ ਨਾਲ-ਨਾਲ ਪੰਜਾਬ ’ਚ ਹਰ ਬਜ਼ੁਰਗ ਔਰਤ ਦੇ ਖਾਤੇ ’ਚ ਇਕ ਹਜ਼ਾਰ ਰੁਪਇਆ ਆਵੇਗਾ। ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ।

Comment here