ਸਿਆਸਤਖਬਰਾਂਚਲੰਤ ਮਾਮਲੇ

ਕੇਜਰੀਵਾਲ ਤੇ ਭਗਵੰਤ ਮਾਨ ਦਾ ਹਿਮਾਚਲ ’ਚ ਸ਼ਕਤੀ ਪ੍ਰਦਰਸ਼ਨ

ਕੁੱਲੂ–‘ਆਪ’ ਪਾਰਟੀ ਨੇ ਪੰਜਾਬ ਵਿੱਚ ਵੱਡੀ ਪੱਧਰ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਹਿਮਾਚਲ ਵਲ ਰੁਖ ਕਰ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਸ਼ਨੀਵਾਰ ਨੂੰ ਹਿਮਾਚਲ ਦੌਰੇ ’ਤੇ ਹਨ। ਦੋਹਾਂ ਨੇਤਾਵਾਂ ਨੇ ਇੱਥੇ ਤਿਰੰਗਾ ਯਾਤਰਾ ਕੱਢੀ। ਇਸ ਦੌਰਾਨ ਜਨਤਾ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੁੱਲੂ ਦੀ ਧਰਤੀ ਦੇ ਸੂਝਵਾਨ ਲੋਕ ਅਤੇ ਦੇਵਭੂਮੀ ਹਿਮਾਚਲ ਦੇ ਇਨਕਲਾਬੀ ਲੋਕ ਸਾਡੇ ਸੱਦੇ ’ਤੇ ਇੱਥੇ ਪਹੁੰਚੇ, ਤੁਹਾਡਾ ਧੰਨਵਾਦ। ਮਾਨ ਨੇ ਕਿਹਾ ਕਿ ਅਸੀਂ ਇੱਥੇ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨ ਆਏ, ਅਸੀਂ ਇੱਥੇ ਤੁਹਾਡੀ ਗੱਲ ਕਰਨ ਆਏ ਹਾਂ।
ਮਾਨ ਨੇ ਅੱਗੇ ਕਿਹਾ ਕਿ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ। ਅਜੇ ਤੱਕ ਸਾਨੂੰ ਛੋਟੇ-ਛੋਟੇ ਮੁੱਦਿਆਂ ’ਚ ਉਲਝਾ ਰੱਖਿਆ ਹੈ। ਆਮ ਆਦਮੀ ਪਾਰਟੀ, ਜੋ ਅਰਵਿੰਦ ਕੇਜਰੀਵਾਲ ਨੇ ਬਣਾਈ ਸੀ। ਆਮ ਆਦਮੀ ਪਾਰਟੀ, ਭ੍ਰਿਸ਼ਟਾਚਾਰ ਦੇ iਖ਼ਲਾਫ ਬਣਾਈ ਹੋਈ ਪਾਰਟੀ ਹੈ। ਮਾਨ ਨੇ ਕਿਹਾ ਕਿ ਪੰਜਾਬ ’ਚ 100 ਦਿਨਾਂ ’ਚ ‘ਆਪ’ ਦੀ ਸਰਕਾਰ ਨੇ ਅਜਿਹੇ ਫ਼ੈਸਲੇ ਲਏ ਹਨ, ਜੋ ਹੁਣ ਤੱਕ ਦੀਆਂ ਸਰਕਾਰਾਂ ਪਿਛਲੇ 75 ਸਾਲਾਂ ’ਚ ਵੀ ਨਹੀਂ ਲੈ ਸਕੀਆਂ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੂਰ ਕਰਨ ਦੇ ਮਕਸਦ ਨਾਲ ਬਣੀ ਸੀ ਅਤੇ ਅਸੀਂ ਉਸੇ ਰਾਹ ’ਤੇ ਚੱਲ ਰਹੇ ਹਾਂ। ਪੰਜਾਬ ’ਚ ਐਂਟੀ ਕਰੱਪਸ਼ਨ ਆਨਲਾਈਨ ਜਾਰੀ ਕੀਤਾ ਤਾਂ ਕਿ ਭ੍ਰਿਸ਼ਟਾਚਾਰ ਦੂਰ ਹੋ ਸਕੇ। ਲੋਕਾਂ ਤੋਂ ਲੁੱਟੇ ਹੋਏ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ, ਪੈਸਾ ਵਾਪਸ ਪੰਜਾਬ ਦੇ ਖ਼ਜ਼ਾਨੇ ‘ਚ ਲਿਆਵਾਂਗੇ।
ਮਾਨ ਮੁਤਾਬਕ ਸਭ ਤੋਂ ਪਹਿਲਾਂ ਦਿੱਲੀ ਵਾਲਿਆਂ ਨੇ ਇੰਜਣ ਬਦਲਿਆ ਲੇਟੈਸਟ ਮਾਡਲ ਕੇਜਰੀਵਾਲ ਨੂੰ ਚੁਣਿਆ ਤਾਂ ਦਿੱਲੀ ਦੇ ਵਿਕਾਸ ਦੀ ਗੱਡੀ ਪਟੜੀ ’ਤੇ ਆ ਗਈ। ਹੁਣ ਪੰਜਾਬ ਵਾਲਿਆਂ ਨੇ ਇੰਜਣ ਬਦਲਿਆ, ਪੰਜਾਬ ਦੇ ਵਿਕਾਸ ਦੀ ਗੱਡੀ ਪਟੜੀ ’ਤੇ ਹੈ। ਪੰਜਾਬ ’ਚ 100 ਦਿਨ ਪਹਿਲਾਂ ਰਿਜਲਟ ਆਇਆ, 117 ’ਚੋਂ 92 ਸੀਟਾਂ ‘ਆਪ’ ਨੇ ਜਿੱਤੀਆਂ। ਇਤਿਹਾਸ ’ਚ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਇਹ ਸਿਰਫ਼ ‘ਆਪ’ ਸਰਕਾਰ ਕਰ ਸਕਦੀ ਹੈ।

Comment here