ਸਿਆਸਤਖਬਰਾਂਚਲੰਤ ਮਾਮਲੇ

ਕੇਜਰੀਵਾਲ  ਇਕ ਹਫ਼ਤਾ ਪੰਜਾਬ ’ਚ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ-ਪੰਜਾਬ ’ਚ ਲਗਾਤਾਰ ‘ਆਪ’ ਦਾ ਦਬਦਬਾ ਵੱਧ ਦਾ ਨਜ਼ਰ ਆ ਰਿਹਾ ਹੈ। ਇਸੇ ਤੇ ਚੱਲਦੇ ਹੁਣ ਕੇਜਰੀਵਾਲ ਨੇ ਹੁਣ ਪੰਜਾਬ ਦਾ ਰੁਖ ਕਰ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ ਪੰਜਾਬ  ਵਿਚ ਇਕ ਹਫਤਾ ਲਗਾਤਾਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਹ ਚੋਣ ਪ੍ਰਚਾਰ ਬੰਦ ਹੋਣ ਤੱਕ ਪੰਜਾਬ ਵਿਚ ਹੀ ਰਹਿਣਗੇ। ਇਸ ਦੌਰਾਨ ਉਹ 18 ਫਰਵਰੀ ਤੱਕ ਵੱਖ ਵੱਖ ਹਲਕਿਆਂ ਵਿਚ ਲਗਾਤਾਰ ਪ੍ਰਚਾਰ ਕਰਨਗੇ। ਉਹ ਅੰਮ੍ਰਿਤਸਰ, ਜਲੰਧਰ, ਮੁਹਾਲੀ ਸਣੇ ਕਈ ਹਲਕਿਆਂ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਵੀ ਚੋਣ ਪ੍ਰਚਾਰ ਲਈ ਪਹੁੰਚੀਆ ਸਨ ਉਨ੍ਹਾਂ ਨੇ ਭਗਵੰਤ ਮਾਨ ਦੇ ਹੱਕ ਵਿਚ ਕੱਲ੍ਹ ਧੂਰੀ ਤੋਂ ਚੋਣ ਪ੍ਰਚਾਰ ਕੀਤਾ। ਪੰਜਾਬ ਵਿਚ 20 ਫਰਵਰੀ ਨੂੰ ਚੋਣਾਂ ਹਨ ਤੇ 18 ਫਰਵਰੀ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਦੌਰਾਨ ਕੇਜਰੀਵਾਲ ਲਗਾਤਾਰ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ।

Comment here