ਸਿਆਸਤਖਬਰਾਂਚਲੰਤ ਮਾਮਲੇ

ਕੇਜਰੀਵਾਲ ਆਰ ਐੱਸ ਐੱਸ ਦਾ ਬੁਲਾਰਾ-ਅਕਾਲੀ ਦਲ

ਚੰਡੀਗੜ੍ਹ : ਅੱਜ ਜਿਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਜਾਬ ਦੌਰੇ ’ਤੇ ਚੋਣ ਪ੍ਰਚਾਰ ਲਈ ਆ ਰਹੇ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀਨੂੰ ਉਹਨਾਂ ਦੇ ਪਤੀ ਦੇ ਆਰਐੱਸਐੱਸ ਨਾਲ ਸੰਬੰਧ ਹੋਣ ਦੀ ਟਿਪਣੀ ਕੀਤੀ ਹੈ। ਅਕਾਲੀ ਪਾਰਟੀ ਪ੍ਰਧਾਨ ਦੇ ਸਲਾਹਕਾਰ ਹਰਚਰਨ ਬੈਂਸ ਨੇ ਕੇਜਰੀਵਾਲ ਦੇ ਆਰਐੱਸਐੱਸ ਸਬੰਧਾਂ ਨੂੰ ਲੈ ਕੇ ਖ਼ੁਲਾਸੇ ਕਰਦੇ ਕਿਹਾ ਕਿ ਕੇਜਰੀਵਾਲ ਨਾ ਸਿਰਫ਼ ਸਵਦੇਸ਼ੀ ਜਾਗਰਣ ਮੰਚ ਦੀਆਂ ਮੀਟਿੰਗਾਂ ਵਿਚ ਭਾਗ ਲੈ ਕੇ ਆਰਐੱਸਐੱਸ ਦੀ ਵਿਚਾਰਧਾਰਾ ਦੀ ਸਿਖਲਾਈ ਲੈਂਦੇ ਰਹੇ ਹਨ ਬਲਕਿ ਉਹ ਇਸ ਮੰਚ ਦੇ ਬੁਲਾਰੇ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਆਰਐੱਸਐੱਸ ਪਿਛਲੀਆਂ ਚੋਣਾਂ ’ਚ ਦੀਪਕ ਮਦਾਨ ਨਾਂ ਦੇ ਬਜਰੰਗ ਦਲ ਦੇ ਆਗੂ ਦੇ ਪੋਸਟਰ ਦਿੱਲੀ ’ਚ ਲੱਗੇ ਸਨ ਜਿਸ ਵਿਚ ਇਕ ਪਾਸੇ ਮੋਦੀ ਦੀ ਤਸਵੀਰ ਹੈ ਤੇ ਦੂਜੇ ਪਾਸੇ ਕੇਜਰੀਵਾਲ ਦੀ ਤਸਵੀਰ ਹੈ। ਬੈਂਸ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਉਹਨਾਂ ਦੀ ਮਾਂ ਬੋਲੀ ਨੂੰ ਦਿੱਲੀ ਦੇ ਸਕੂਲਾਂ ਵਿਚ ਪੜ੍ਹਾਉਣਾ ਬੰਦ ਕਿਉਂ ਕਰ ਦਿੱਤਾ ਗਿਆ? ਇਹ ਵੀ ਦੱਸਣ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭੀ ਮਾਰਸ਼ਲ ਆਰਟ ਖੇਡ ਗੱਤਕਾ ਨੂੰ ਸਪੋਰਟਸ ਕੋਟੇ ਲਈ ਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਇਸ ਨੂੰ ਮਾਨਤਾ ਦਿੱਤੀ ਹੈ। ਬੈਂਸ ਨੇ ਸੁਨੀਤਾ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਉਹ ਉਹਨਾਂ ਤੋਂ ਪੁੱਛੇ ਜਾ ਰਹੇ ਸਵਾਲਾਂ ਬਾਰੇ ਲਿਖਤੀ ਦਸਤਾਵੇਜ਼ਾਂ ਰਾਹੀਂ ਜਵਾਬ ਲੈ ਕੇ ਆਉਣ। ਦਰਅਸਲ ਕੇਜਰੀਵਾਲ ਦੀ ਪਤਨੀ ਅੱਜ ਪੰਜਾਬ ਰੈਲੀ ਲਈ ਆ ਰਹੇ ਹਨ।

Comment here