ਨਵੀਂ ਦਿੱਲੀ-ਪੰਜਾਬ ਖਿਲਾਫ ਕੇਂਦਰ ਸਰਕਾਰ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਕੇਂਦਰ ਸਰਕਾਰ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਤਹਿਤ ਪੰਜਾਬ ਦਾ ਪੈਸਾ ਰੋਕੇਗੀ। ਕੇਂਦਰ ਨੇ ਕਿਹਾ ਕਿ ਅਸੀਂ ਸਕੀਮ ਲਈ ਪੈਸੇ ਦਿੰਦੇ ਹਾਂ, ਜੇਕਰ ਸਕੀਮ ਨਹੀਂ ਹੈ ਤਾਂ ਪੈਸਾ ਨਹੀਂ ਦਿੱਤਾ ਜਾ ਸਕਦਾ। ਦਰਅਸਲ, ਪੰਜਾਬ ਨੇ ਬ੍ਰਾਂਡਿੰਗ ਅਤੇ ਨਾਮ ਬਦਲ ਕੇ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਸੀ। ਜਦੋਂ ਕੇਂਦਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਐਮ.ਓ.ਯੂ. ਦੀ ਯਾਦ ਦਿਵਾਉਂਦਿਆਂ ਕਿਹਾ ਕਿ ਇਸ ਤੋਂ ਕੁਝ ਵੀ ਵੱਖ ਕਰਨਾ ਠੀਕ ਨਹੀਂ ਹੈ। ਇਸ ਸਕੀਮ ਵਿੱਚ ਕੇਂਦਰ ਸਰਕਾਰ ਨੇ 2018 ਵਿੱਚ ਹੀ ਸਕੀਮ ਦੀ ਬ੍ਰਾਂਡਿੰਗ, ਰੰਗ ਅਤੇ ਕੋਡਿੰਗ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਸਨ। ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ‘ਚ ਇਸ ਸਕੀਮ ‘ਚ ਬਦਲਾਅ ‘ਤੇ ਨਾਰਾਜ਼ਗੀ ਪ੍ਰਗਟਾਈ ਸੀ।
ਕੇਂਦਰ ਹੈਲਥ ਐਂਡ ਵੈਲਨੈੱਸ ਸੈਂਟਰ ਤਹਿਤ ਪੰਜਾਬ ਦਾ ਰੋਕੇਗੀ ਪੈਸਾ

Comment here