ਸਿਆਸਤਖਬਰਾਂ

ਕੇਂਦਰ ਸਰਕਾਰ ਨੇ ਸ਼੍ਰੀਨਗਰ ’ਚ ਦੋ ਵੱਖ-ਵੱਖ ‘ਕੈਟ’ ਬੈਂਚ ਦੀ ਕੀਤੀ ਸਥਾਪਨਾ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ 2019 ’ਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਐਲਾਨ ਕੀਤਾ ਸੀ। ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਵਿਚ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਦੀ ਵੱਖ-ਵੱਖ ਬੈਂਚ ਸਥਾਪਤ ਕੀਤੀਆਂ ਹਨ, ਜੋ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਸੇਵਾ ਸਬੰਧੀ ਮਾਮਲਿਆਂ ’ਚ ਫ਼ੈਸਲਾ ਕਰਦੀ ਹੈ।  ਹੁਕਮ ’ਚ ਕਿਹਾ ਗਿਆ ਕਿ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਡੋਡਾ, ਜੰਮੂ, ਕਠੂਆ, ਕਿਸ਼ਤਵਾੜ, ਰਿਆਸੀ, ਪੁੰਛ, ਰਾਜੌਰੀ, ਰਾਮਬਨ, ਸਾਂਬਾ, ਊਧਮਪੁਰ ਜ਼ਿਲ੍ਹੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਲੇਹ ਜ਼ਿਲ੍ਹਾ ਜੰਮੂ ਸਥਿਤ ਕੈਟ ਦੀ ਬੈਂਚ ਦੇ ਅਧਿਕਾਰ ਖੇਤਰ ’ਚ ਆਉਣਗੇ। ਉੱਥੇ ਹੀ ਸ਼੍ਰੀਨਗਰ ਪੀਠ ਦੇ ਅਧੀਨ ਜੰਮੂ-ਕਸ਼ਮੀਰ ਦੇ ਸ਼੍ਰੀਨਗਰ, ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਬੜਗਾਮ, ਗੰਦੇਰਬਲ, ਕੁਲਗਾਮ, ਕੁਪਵਾੜਾ, ਪੁਲਵਾਮਾ, ਸ਼ੋਪਲਾਨ ਜ਼ਿਲ੍ਹੇ ਅਤੇ ਲੱਦਾਖ ਦਾ ਕਾਰਗਿਲ ਜ਼ਿਲ੍ਹਾ ਹੋਵੇਗਾ।

Comment here