ਦਿੱਲੀ-ਭਾਰਤ ਸਰਕਾਰ 1 ਸਤੰਬਰ ਤੋਂ ‘ਮੇਰਾ ਬਿੱਲ ਮੇਰਾ ਅਧਿਕਾਰ’ ਪਹਿਲ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਗਾਹਕਾਂ ਨੂੰ ਸਾਰੀਆਂ ਖਰੀਦਦਾਰੀ ਲਈ ਬਿੱਲ ਮੰਗਣ ਲਈ ਉਤਸ਼ਾਹਿਤ ਕਰਨ ਲਈ ਇਹ ਪਹਿਲ ਲੈ ਕੇ ਆ ਰਹੀ ਹੈ। ਸ਼ੁਰੂਆਤ ‘ਚ ਇਹ ਪਹਿਲ ਅਸਾਮ, ਗੁਜਰਾਤ ਅਤੇ ਹਰਿਆਣਾ ਰਾਜਾਂ ‘ਚ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ, ਦਮਨ ਅਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਯੋਜਨਾ ਦੀ ਸ਼ੁਰੂਆਤ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ। ਇਸ ਯੋਜਨਾ ਨੂੰ ਗੁਰੂਗ੍ਰਾਮ ਵਿੱਚ ਹੋਣ ਵਾਲੇ ਇੱਕ ਸਮਾਗਮ ਵਿੱਚ ਲਾਂਚ ਕੀਤਾ ਜਾਵੇਗਾ। ਕਰੋੜਪਤੀ ਬਣਾਉਣ ਦੀ ਕੇਂਦਰ ਸਰਕਾਰ ਦੀ ਇਸ ਯੋਜਨਾ ਨੂੰ ਲੈ ਕੇ ਸੀਬੀਆਈਸੀ ਨੇ ਇੱਕ ਟਵੀਟ ਵੀ ਕੀਤਾ ਹੈ।
ਸੀਬੀਆਈਸੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਹਮੇਸ਼ਾ ਆਪਣੀ ਖਰੀਦਦਾਰੀ ਦਾ ਜੀਐੱਸਟੀ ਇਨਵੌਇਸ ਮੰਗੋ! ਮੇਰਾ ਬਿੱਲ ਮੇਰਾ ਅਧਿਕਾਰ ਸਕੀਮ 1 ਸਤੰਬਰ, 2023 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ‘ਮੇਰਾ ਬਿੱਲ ਮੇਰਾ ਅਧਿਕਾਰ’ ਦੇ ਜੇਤੂਆਂ ਨੂੰ ਹਰ ਤਿਮਾਹੀ ਵਿੱਚ 1 ਕਰੋੜ ਰੁਪਏ ਦੇ ਦੋ ਬੰਪਰ ਇਨਾਮ ਦਿੱਤੇ ਜਾਣਗੇ। ਇਸ ਸਕੀਮ ਤਹਿਤ ਹਰ ਮਹੀਨੇ ਅਤੇ ਹਰ ਤੀਜੇ ਮਹੀਨੇ ਡਰਾਅ ਕੱਢੇ ਜਾਣਗੇ। ਇਸ ਦੌਰਾਨ ਜੇਤੂਆਂ ਨੂੰ 10,000 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ। ‘ਮੇਰਾ ਬਿੱਲ ਮੇਰਾ ਅਧਿਕਾਰ’ ਮੋਬਾਈਲ ਐਪ iOS ਅਤੇ Android ਦੋਵਾਂ ਪਲੇਟਫਾਰਮਾਂ ‘ਤੇ ਉਪਲਬਧ ਹੋਵੇਗੀ।
ਕੇਂਦਰ ਵੱਲੋਂ ਲਾਜ਼ਮੀ ਬਿੱਲ ਮੰਗਣ ਦੀ ਮੁਹਿੰਮ ‘ਮੇਰਾ ਬਿੱਲ ਮੇਰਾ ਅਧਿਕਾਰ’

Comment here