ਸਿਆਸਤਖਬਰਾਂ

ਕੇਂਦਰ ਵਲੋਂ ਸੋਨੇ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਲਾਗੂ

ਹੁਣ ਤਕ 256 ਜ਼ਿਲ੍ਹਿਆਂ ’ਚ ਚੱਲ ਰਹੀ ਹੈ ਇਹ ਪ੍ਰਕਿਰਿਆ
ਨਵੀਂ ਦਿੱਲੀ-ਭਾਰਤ ਦੇ 256 ਜ਼ਿਲ੍ਹਿਆਂ ’ਚ ਸੋਨੇ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਲਾਗੂ ਹੋ ਚੁੱਕੀ ਹੈ ਤੇ ਛੇਤੀ ਹੀ ਸਾਰੇ ਜ਼ਿਲ੍ਹਿਆਂ ਤਕ ਇਸ ਦਾ ਵਿਸਤਾਰ ਕੀਤਾ ਜਾਵੇਗਾ। ਹਾਲਮਾਰਕਿੰਗ ਇਕ ਕੁਆਲਟੀ ਸਰਟੀਫਿਕੇਟ ਹੈ, ਜਿਸ ਨੂੰ ਦੇਸ਼ ਦੇ 256 ਜ਼ਿਲ੍ਹਿਆਂ ’ਚ 23 ਜੂਨ 2021 ਤੋਂ 14, 18 ਤੇ 22 ਕੈਰੇਟ ਸੋਨੇ ਦੇ ਗਹਿਣਿਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ 256 ਜ਼ਿਲ੍ਹਿਆਂ ’ਚ ਘਟੋ-ਘੱਟ ਇਕ ਹਾਲਮਾਰਕਿੰਗ ਕੇਂਦਰ ਹੈ। ਮੰਤਰਾਲੇ ਨੇ ਮੰਤਰੀਮੰਡਲ ਲਈ ਤਿਆਰ ਕੀਤੀ ਗਈ ਆਪਣੀ ਮਾਸਿਕ ਰਿਪੋਰਟ ’ਚ ਕਿਹਾ, ‘ਕੁੱਲ ਮਿਲਾ ਕੇ ਲਾਜ਼ਮੀ ਹਾਲਮਾਰਕਿੰਗ ਸੁਚਾਰੂ ਤੌਰ ’ਤੇ ਚੱਲ ਰਹੀ ਹੈ ਤੇ ਇਸ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਲਾਗੂ ਕਰਨ ਦੀ ਪ੍ਰਕਿਰਿਆ ਜਾਰੀ ਹੈ।’
ਭਾਰਤੀ ਮਾਪਦੰਡ ਬਿਊਰੋ (ਬੀਆਈਐੱਸ) ਨਾਲ ਰਜਿਸਟਰਡ ਗਹਿਣਾ ਕਾਰੋਬਾਰੀਆਂ ਦੀ ਗਿਣਤੀ ਲਾਜ਼ਮੀ ਹਾਲਮਾਰਕਿੰਗ ਲਾਗੂ ਹੋਣ ਤੋਂ ਬਾਅਦ ਲਗਪਗ ਚਾਰ ਗੁਣਾ ਹੋ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਤਕ 1.27 ਲੱਖ ਜਿਊਲਰਾਂ ਨੇ ਹਾਲਮਾਰਕ ਵਾਲੇ ਗਹਿਣੇ ਵੇਚਣ ਲਈ ਬੀਆਈਐੱਸ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਦੇਸ਼ ’ਚ 976 ਬੀਆਈਐੱਸ ਮਾਨਤਾ ਪ੍ਰਾਪਤ ਏਐੱਚਸੀ ਸੰਚਾਲਿਤ ਹੈ। ਦੇਸ਼ ’ਚ ਆਟੋਮੇਸ਼ਨ ਸਾਫਟਵੇਅਰ ਆਉਣ ਤੋਂ ਬਾਅਦ ਪੰਜ ਮਹੀਨਿਆਂ ’ਚ ਲਗਪਗ 4.5 ਕਰੋੜ ਗਹਿਣਿਆਂ ਦੀ ਹਾਲਮਾਰਿਕੰਗ ਕੀਤੀ ਗਈ ਹੈ।

Comment here