ਨਵੀਂ ਦਿੱਲੀ–ਕੇਂਦਰ ਵਲੋਂ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.)-2020 ਦੇ ਤਹਿਤ ਸਕੂਲੀ ਸਿੱਖਿਆ ’ਚ ਖੇਤੀਬਾੜੀ ਸਿਲੇਬਸ ਨੂੰ ਮੁੱਖ ਧਾਰਾ ’ਚ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਸਕੂਲੀ ਸਿਲੇਬਸ ’ਚ ਖੇਤੀਬਾੜੀ ਨੂੰ ਸ਼ਾਮਲ ਕਰਨ ਲਈ ਯਤਨ ਕਰ ਰਹੀ ਹੈ। ਅਧਿਕਾਰਕ ਬਿਆਨ ਮੁਤਾਬਕ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ. ਸੀ. ਏ. ਆਰ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਪਹਿਲ ਅਤੇ ਤਾਕਤ ਹੈ। ਇਹ ਪ੍ਰਤੀਕੂਲ ਹਾਲਾਤ ’ਚ ਰੀੜ੍ਹ ਦੀ ਹੱਡੀ ਦੇ ਰੂਪ ’ਚ ਕੰਮ ਕਰਦੀ ਹੈ।
ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.)-2020 ਦੇ ਤਹਿਤ ਸਕੂਲੀ ਸਿੱਖਿਆ ’ਚ ਖੇਤੀਬਾੜੀ ਸਿਲੇਬਸ ਨੂੰ ਮੁੱਖ ਧਾਰਾ ’ਚ ਲਿਆਉਣ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ’ਚ ਸਿਲੇਬਸ ’ਚ ਖੇਤੀਬਾੜੀ ਨੂੰ ਇਕ ਵਿਸ਼ੇ ਦੇ ਰੂਪ ’ਚ ਪੇਸ਼ ਕਰਨ ਲਈ ਨੀਤੀ ਅਤੇ ਯੋਜਨਾ ਅਤੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ’ਚ ‘ਕਰੀਅਰ’ ਲੱਭਣ ਦਾ ਬਦਲ ਦੇਣ ਬਾਰੇ ਚਰਚਾ ਕੀਤੀ ਗਈ। ਰਾਸ਼ਟਰੀ ਸਿੱਖਿਆ ਖੋਜ ਅਤੇ ਟ੍ਰੇਨਿੰਗ ਪਰਿਸ਼ਦ ਦੀ ਪ੍ਰੋਫੈਸਰ ਅਤੇ ਸਿਲੇਬਸ ਅਧਿਐਨ ਵਿਭਾਗ ਦੀ ਮੁਖੀ ਅਨੀਤਾ ਨੂਨਾ ਨੇ ਕਿਹਾ ਕਿ ਐੱਨ. ਈ. ਪੀ.-2020 ਕਿਤਾਬੀ ਮੀਮੋ ਦੇ ਨਾਲ ਸਕੂਲੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ’ਚ ਸਮਰੱਥ ਹੋਵੇਗਾ।
ਕੇਂਦਰ ਵਲੋਂ ‘ਖੇਤੀਬਾੜੀ’ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਦੀ ਤਿਆਰੀ

Comment here