ਨਵੀਂ ਦਿੱਲੀ-ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਨੇ ਕਿਹਾ,‘‘ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ 2021-22 ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 2,747 ਕਰੋੜ ਰੁਪਏ ਦਾ ਕੇਂਦਰੀ ਫੰਡ ਅਲਾਟ ਕੀਤਾ ਗਿਆ ਹੈ, ਜੋ ਕਿ 2020-21 ਦੌਰਾਨ ਕੀਤੇ ਗਏ ਅਲਾਟ ਦਾ ਲਗਭਗ 4 ਗੁਣਾ ਹੈ।’’ ਇਸ ਨੇ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਦੀ ਯੋਜਨਾ ਅਗਸਤ 2022 ਤੱਕ ‘ਹਰ ਘਰ ਜਲ’ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੀ ਹੈ। ਸਰਕਾਰ ਨੇ ਜਲ ਜੀਵਨ ਮਿਸ਼ਨ (ਜੇ.ਜੇ.ਐੱਮ.) ਦੇ ਅਧੀਨ ਜੰਮੂ ਅਤੇ ਕਸ਼ਮੀਰ ਨੂੰ 604 ਕਰੋੜ ਰੁਪਏ ਜਾਰੀ ਕੀਤੇ ਹਨ।
ਮੰਤਰਾਲਾ ਨੇ ਕਿਹਾ,‘‘18.35 ਲੱਖ ’ਚੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੇਂਡੂ ਪਰਿਵਾਰਾਂ ’ਚ 10.39 ਲੱਖ (57 ਫੀਸਦੀ) ਘਰਾਂ ’ਚ ਨਲ ਦੇ ਪਾਣੀ ਦੇ ਕਨੈਕਸ਼ਨ ਹਨ। ਪ੍ਰਤੀਕੂਲ ਮੌਸਮ ਦੀ ਸਥਿਤੀ ਅਤੇ ਇਸ ਕਠਿਨ ਇਲਾਕੇ ’ਚ ਕਈ ਖੇਤਰਾਂ ’ਚ ਆਵਾਜਾਈ ਦੀਆਂ ਚੁਣੌਤੀਆਂ ਦੇ ਬਾਵਜੂਦ, ਪਾਣੀ ਦੀ ਸਪਲਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ। ਪਿੰਡਾਂ ’ਚ ਨਲ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ। ਸ਼੍ਰੀਨਗਰ ਅਤੇ ਗਾਂਦਰਬਲ ਦੇ 2 ਜ਼ਿਲ੍ਹਿਆਂ ਅਤੇ 1,070 ਪਿੰਡਾਂ ’ਚ ਹਰ ਗ੍ਰਾਮੀਣ ਘਰ ’ਚ ਨਲ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।’’
ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਲ ਜੀਵਨ ਮਿਸ਼ਨ ਦੇ ਅਧੀਨ ਦੇਸ਼ ਭਰ ਦੇ ਹਰ ਗ੍ਰਾਮੀਣ ਘਰ ’ਚ ਨਲ ਦੇ ਪਾਣੀ ਦੇ ਕਨੈਕਸ਼ਨ ਦਾ ਪ੍ਰਬੰਧ ਕਰਨ ਲਈ ਸਰਵਉੱਚ ਪਹਿਲ ਦਿੱਤੀ ਹੈ, ਕਿਉਂਕਿ 2021-22 ’ਚ ਬਜਟ ਅਲਾਟ ’ਚ 2,747.17 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 681.77 ਕਰੋੜ ਸੀ।
ਕੇਂਦਰ ਨੇ ਜੰਮੂ ਕਸ਼ਮੀਰ ’ਚ ਘਰ-ਘਰ ਪਾਣੀ ਪਹੁੰਚਾਉਣ ਲਈ ਫੰਡ ਕੀਤਾ ਜਾਰੀ

Comment here