ਸਿਆਸਤਸਿਹਤ-ਖਬਰਾਂਖਬਰਾਂ

ਕੇਂਦਰ ਨੇ ਘਰੋਂ ਕੰਮ ਦੀ ਸਮਾਂ ਹੱਦ 15 ਫਰਵਰੀ ਤੱਕ ਵਧਾਈ

ਨਵੀਂ ਦਿੱਲੀ – ਕੋਵਿਡ ਸੰਕਟ ਦੇ ਚਲਦਿਆਂ ਕੇਂਦਰ ਸਰਕਾਰ ਦੇ ਅਮਲਾ ਮਤਰਾਲੇ ਨੇ ਆਪਣੇ ਨਵੇਂ ਬਿਆਨ ਜਾਰੀ ਕਰਦੇ ਕਿਹਾ ਕਿ  50 ਪ੍ਰਤੀਸ਼ਤ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਮਿਆਦ ਨੂੰ ਅਸੀਂ15 ਫਰਵਰੀ ਤਕ ਵਧਾਉਣ ਦੇ ਨਿਰਦੇਸ਼ ਦੇ ਰਹੇ ਹਾਂ। ਇਸ ਅਨੁਸਾਰ ਜਦੋਂ ਕਿ ਦਿਵਿਆਂਗ ਅਤੇ ਗਰਭਵਤੀ ਔਰਤਾਂ ਨੂੰ ਪੂਰੀ ਤਰ੍ਹਾਂ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੈ ਪਰ ਇਸਤੋਂ ਇਲਾਵਾ ਸਿਰਫ ਅੰਡਰ ਸੈਕਟਰੀ ਪੱਧਰ ਤੋਂ ਹੇਠਾਂ ਦੇ 50 ਫੀਸਦੀ ਕਰਮਚਾਰੀਆਂ ਨੂੰ ਹੀ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੈ। ਇਸ ਤੋਂ ਪਹਿਲਾਂਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਕਾਰਨਪਰਸੋਨਲ ਮੰਤਰਾਲੇ ਨੇ 3 ਜਨਵਰੀ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਸੀਜਿਸ ਵਿੱਚ ਅੰਡਰ ਸੈਕਟਰੀ ਦੇ ਪੱਧਰ ਤੋਂ ਹੇਠਾਂ ਦੇ 50 ਪ੍ਰਤੀਸ਼ਤ ਕਰਮਚਾਰੀਆਂ ਨੂੰ 31 ਜਨਵਰੀ ਤਕ ਘਰ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਸਰਕਾਰ ਨੇ ਅਧਿਕਰੀਆਂ ਅਤੇ ਕਰਮਚਾਰੀਆਂ ਲਈ ਅਲੱਗ-ਅਲੱਗ ਸਮੇਂ ਨਿਰਧਾਰਤ ਕੀਤੇ ਹਨ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਕੇ 75 ਫ਼ੀਸਦੀ ਕਰ ਦਿੱਤੀ ਗਈ ਹੈ ਅਤੇ ਰੈਸਟੋਰੈਂਟਾਂ ਵਿੱਚ ਹਾਜ਼ਰੀ ਵੀ ਵਧਾ ਕੇ 75 ਫੀਸਦੀ ਕਰ ਦਿੱਤੀ ਗਈ ਹੈ। ਸਿਨੇਮਾ ਘਰਾਂ ਦੀ ਸਮਰੱਥਾ ਵੀ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਅਤੇ ਬਾਰ ਵੀ 75 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਦੇ ਹਨ।

Comment here