ਨਵੀਂ ਦਿੱਲੀ-ਮੋਦੀ ਸਰਕਾਰ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਪ੍ਰਤੀ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਇਸ ਨੂੰ ਹਲਕੇ ਵਿਚ ਨਾ ਲਓ। ਇਸ ਨਾਲ ਪੀੜਤ ਹੋਣ ਵਾਲਿਆਂ ਵਿਚ ਭਾਵੇਂ ਹਲਕੇ ਲੱਛਣ ਨਜ਼ਰ ਆ ਰਹੇ ਹਨ, ਪਰ ਇਹ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਸਰਕਾਰ ਨੇ ਇਸ ਦੇ ਲਈ ਅਫਰੀਕਾ ਤੇ ਯੂਰਪ ਦੇ ਨਾਲ ਬਰਰਤਾਨੀਆ ਵਰਗੇ ਮੁਲਕਾਂ ਦਾ ਉਦਾਹਰਣ ਦਿੱਤੀ ਹੈ, ਜਿੱਥੇ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਉੱਚਾਈ ’ਤੇ ਪਹੁੰਚ ਗਏ ਹਨ। ਭਾਰਤੀ ਮੈਡੀਕਲ ਕੌਂਸਲ ਆਫ ਰਿਸਰਚ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਓਮੀਕ੍ਰੋਨ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਾਮਲੇ ਤੇਜ਼ੀ ਨਾਲ ਵਧਣ ਦੀ ਸਥਿਤੀ ਵਿਚ ਸਿਹਤ ਢਾਂਚੇ ’ਤੇ ਬੋਝ ਵਧਣਾ ਸੁਭਾਵਿਕ ਹੈ। ਉਨ੍ਹਾਂ ਦੇਸ਼ ਦੇ 24 ਜ਼ਿਲ੍ਹਿਆਂ ’ਚ ਪੰਜ ਫ਼ੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਦਰ ’ਤੇ ਚਿੰਤਾ ਜਾਹਿਰ ਕਰਦੇ ਹੋਏ ਟੈਸਟਿੰਗ ਵਧਾ ਕੇ ਉਸ ਨੂੰ ਛੇਤੀ ਤੋਂ ਛੇਤੀ ਪੰਜ ਫ਼ੀਸਦੀ ਤੋਂ ਹੇਠਾਂ ਲਿਆਉਣ ’ਤੇ ਜ਼ੋਰ ਦਿੱਤਾ। ਨਾਲ ਹੀ ਓਮੀਕ੍ਰੋਨ ਵੇਰੀਐਂਟ ਨਾਲ ਪੀੜਤਾਂ ਤੇ ਉਨ੍ਹਾਂ ਦੇ ਸੰਪਰਕਾਂ ਦੀ ਤਤਕਾਲ ਪਛਾਣ ਕਰ ਕੇ ਉਨ੍ਹਾਂ ਨੂੰ ਆਈਸੋਲੇਟ ਕਰਨ ਨੂੰ ਜ਼ਰੂਰੀ ਦੱਸਿਆ। ਉੱਥੇ ਓਮੀਕ੍ਰੋਨ ਦੇ ਖ਼ਤਰੇ ਦੇ ਪ੍ਰਤੀ ਆਗਾਹ ਕਰਦੇ ਹੋਏ ਨੀਤੀ ਆਯੋਗ ਦੇ ਮੈਂਬਰ ਤੇ ਕੋਰੋਨਾ ਟੀਕਾਕਰਨ ਟਾਸਕ ਫੋਰਸ ਦੇ ਮੁਖੀ ਡਾ. ਵੀਕੇ ਪਾਲ ਨੇ ਲੋਕਾਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਰਹਿਣ ਤੇ ਛੇਤੀ ਤੋਂ ਛੇਤੀ ਟੀਕੇ ਦੀਆਂ ਦੋਵੇਂ ਡੋਜ਼ ਲੈਣ ਦੀ ਅਪੀਲ ਕੀਤੀ। ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਇਨਫੈਕਸ਼ਨ ਦੀ ਖ਼ਤਰਨਾਕ ਸਥਿਤੀ ਦੇ ਅੰਕੜੇ ਦੱਸਦੇ ਹੋਏ ਡਾ. ਪਾਲ ਨੇ ਕਿਹਾ ਕਿ ਇਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ, ਉਚਿਤ ਦੂਰੀ ਬਣਾਏ ਰੱਖਣ ਤੇ ਮਾਸਕ ਪਾਉਣ ਵਰਗੇ ਪੁਰਾਣੇ ਤੌਰ ਤਰੀਕਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਾਲ ਹੀ ਬਿਨਾਂ ਕਾਰਨ ਯਾਤਰਾ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਤਿਉਹਾਰਾਂ ਤੇ ਹੋਰ ਧਾਰਮਿਕ ਤੇ ਸਮਾਜਿਕ ਸਮਾਗਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣ ਸੀ ਕਿ ਸਰਦੀਆਂ ’ਚ ਵੈਸੇ ਵੀ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਹੁੰਦਾ ਹੈ, ਇਸ ਲਈ ਨਵੇਂ ਸਾਲ ਦੇ ਜਸ਼ਨ ਵਿਚ ਵੀ ਸਾਵਧਾਨੀ ਦੀ ਲੋੜ ਹੈ।
ਕੇਂਦਰੀ ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੇਸ਼ ਤੇ ਪੂਰੀ ਦੁਨੀਆ ’ਚ ਓਮੀਕ੍ਰੋਨ ਵੇਰੀਐਂਟ ਦੀ ਇਨਫੈਕਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹਾਲੇ ਤਕ ਇਸ ਦੇ 101 ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚ ਮਹਾਰਾਸ਼ਟਰ ’ਚ 32, ਦਿੱਲੀ ’ਚ 22, ਰਾਜਸਥਾਨ ’ਚ 17, ਕਰਨਾਟਕ ਤੇ ਤੇਲੰਗਾਨਾ ’ਚ ਅੱਠ-ਅੱਠ, ਗੁਜਰਾਤ ਤੇ ਕੇਰਲ ’ਚ ਪੰਜ-ਪੰਜ ਤੇ ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਤੇ ਬੰਗਾਲ ਵਿਚ ਇਕ-ਇਕ ਮਾਮਲੇ ਸ਼ਾਮਲ ਹਨ। ਇਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਬੈਂਗਲੁਰੂ ’ਚ ਇਕ ਅਜਿਹਾ ਇਨਫੈਕਟਿਡ ਮਿਲਿਆ ਹੈ ਜਿਸਦੇ ਵਿਦੇਸ਼ ਜਾਣ ਜਾਂ ਵਿਦੇਸ਼ ਤੋਂ ਆਉਣ ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਉਣ ਦਾ ਰਿਕਾਰਡ ਨਹੀਂ ਹੈ। ਇਸ ਤੋਂ ਸਾਫ਼ ਹੈ ਕਿ ਦੇਸ਼ ’ਚ ਹਾਲੇ ਓਮੀਕ੍ਰੋਨ ਵੇਰੀਐਂਟ ਦੀ ਵਿਆਪਕ ਇਨਫੈਕਸ਼ਨ ਸ਼ੁਰੂ ਨਹੀਂ ਹੋਈ ਪਰ ਸਥਿਤੀ ’ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਓਮੀਕ੍ਰੋਨ ਦੀ ਸਮਰੱਥਾ ਵੈਕਸੀਨ ਤੋਂ ਬਚਣ ਵਿਚ ਵੀ ਸਮੱਰਥ
ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ਵਿਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ ਇਸ ਕਾਰਨ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ।ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਸ ਵੇਰੀਐਂਟ ’ਤੇ ਕੀਤੇ ਗਏ ਅਧਿਐਨ ਤੋਂ ਪਾਇਆ ਕਿ ਇਹ ਵੇਰੀਐਂਟ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਓਮੀਕ੍ਰੋਨ, ਮਾਨਵ ਬ੍ਰੋਨਕਸ ’ਚ ਡੈਲਟਾ ਤੇ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਇਨਫੈਕਸ਼ਨ ਕਰਦਾ ਹੈ। ਬ੍ਰੋਨਕਸ ਹੇਠਲੇ ਸਾਹ ਪ੍ਰਣਾਲੀ ਵਿਚ ਇਕ ਮਾਰਗ ਜਾਂ ਹਵਾ ਮਾਰਗ ਹੈ ਜੋ ਫੇਫਡÇ ’ਚ ਹਵਾ ਦਾ ਸੰਚਾਲਨ ਕਰਦਾ ਹੈ। ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੇਫਡÇ ਵਿਚ ਓਮੀਕ੍ਰੋਨ ਦੀ ਇਨਫੈਕਸ਼ਨ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ ਕਾਫ਼ੀ ਘੱਟ ਹੈ, ਜੋ ਰੋਗ ਦੀ ਘੱਟ ਗੰਭੀਰਤਾ ਦਾ ਸੰਕੇਤ ਦਿੰਦਾ ਹੈ।ਸ਼ੋਧਕਰਤਾਵਾਂ ਨੇ ਕਿਹਾ ਕਿ ਓਮੀਕ੍ਰੋਨ, ਟੀਕਿਆਂ ਤੇ ਪਿਛਲੀ ਇਨਫੈਕਸ਼ਨ ਤੋਂ ਅੰਸ਼ਿਕ ਰੂਪ ’ਚ ਬਣੀ ਪ੍ਰਤੀਰੱਖਿਆ ਨੂੰ ਧੋਖਾ ਦੇ ਸਕਦਾ ਹੈ। ਇਸ ਤਰ੍ਹਾਂ ਇਸ ਦੇ ਬਹੁਤ ਖ਼ਤਰਨਾਕ ਹੋਣ ਦੀ ਸੰਭਾਵਨਾ ਹੈ।
ਡੇਢ ਤੋਂ ਤਿੰਨ ਦਿਨਾਂ ’ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਜਾਰੀ ਕੀਤੀ ਚਿਤਾਵਨੀ
ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਹਰ ਰੋਜ਼ ਨਵੇਂ ਅਧਿਐਨ ਸਾਹਮਣੇ ਆ ਰਹੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਕ, ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਸਟ੍ਰੇਨ ਨਾਲੋਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਡਬਲਯੂਐਚਓ ਨੇ ਕਿਹਾ ਕਿ ਓਮੀਕ੍ਰੋਨ ਕੋਰੋਨਾਵਾਇਰਸ ਰੂਪ 89 ਦੇਸ਼ਾਂ ਵਿੱਚ ਫੈਲ ਗਿਆ ਹੈ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਵਾਲੇ ਖੇਤਰਾਂ ਵਿੱਚ ਮਾਮਲਿਆਂ ਦੀ ਗਿਣਤੀ 1.5 ਤੋਂ 3 ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ।
ਡਬਲਯੂਐਚਓ ਨੇ ਇੱਕ ਅਪਡੇਟ ਵਿੱਚ ਕਿਹਾ ਕਿ ਓਮੀਕਰੋਨ ਆਬਾਦੀ ਪ੍ਰਤੀਰੋਧਕ ਸਮਰੱਥਾ ਦੇ ਉੱਚ ਪੱਧਰ ਵਾਲੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਵਾਇਰਸ ਦੀ ਪ੍ਰਤੀਰੋਧਕ ਸਮਰੱਥਾ ਤੋਂ ਬਚਣ ਦੀ ਸਮਰੱਥਾ ਦੇ ਕਾਰਨ ਹੈ।
ਡਬਲਯੂਐਚਓ ਨੇ ਕਿਹਾ ਕਿ ਓਮੀਕਰੋਨ ਦੀ ਕਲੀਨਿਕਲ ਗੰਭੀਰਤਾ ਬਾਰੇ ਅਜੇ ਵੀ ਸੀਮਿਤ ਡੇਟਾ ਹੈ। ਇਸਦੀ ਗੰਭੀਰਤਾ ਨੂੰ ਸਮਝਣ ਲਈ ਅਜੇ ਵੀ ਹੋਰ ਡੇਟਾ ਦੀ ਲੋੜ ਹੈ। ਡਬਲਯੂਐਚਓ ਨੇ ਚਿਤਾਵਨੀ ਦਿੱਤੀ ਹੈ ਕਿ ਮਾਮਲੇ ਇੰਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ ਕੁਝ ਥਾਵਾਂ ’ਤੇ ਹਸਪਤਾਲਾਂ ’ਤੇ ਦਬਾਅ ਵਧ ਸਕਦਾ ਹੈ। ਯੂਕੇ ਅਤੇ ਦੱਖਣੀ ਅਫਰੀਕਾ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਵਾਧਾ ਜਾਰੀ ਹੈ।
ਨੀਦਰਲੈਂਡ ਓਮੀਕ੍ਰੋਨ ਦੇ ਕਾਰਨ ਨਹੀਂ ਮਨਾਏਗਾ ਕ੍ਰਿਸਮਿਸ ਤੇ ਨਵਾਂ ਸਾਲ
ਦੁਨੀਆ ਇਕ ਪਾਸੇ ਜਿੱਥੇ ਕ੍ਰਿਸਮਸ ਤੇ ਨਵੇਂ ਸਾਲ ਦਾ ਇੰਤਜ਼ਾਰ ਕਰ ਰਹੀ ਹੈ, ਉੱਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਜ਼ਸ਼ਨ ਨੂੰ ਫਿਕਾ ਕਰਨ ਵਿਚ ਲੱਗ ਲਿਆ ਹੈ। ਤਾਜ਼ਾ ਖ਼ਬਰ ਹੈ ਕਿ ਓਮੀਕ੍ਰੋਨ ਵਾਇਰਸ ਦੇ ਕਾਰਨ ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ ’ਤੇ ਲਾਕਡਾਊਨ ਲਗਾਉਣ ਵਾਲਾ ਨੀਦਰਲੈਂਡ ਦੁਨੀਆ ਦਾ ਪਹਿਲਾਂ ਦੇਸ਼ ਬਣ ਗਿਆ ਹੈ।
ਨੀਦਰਲੈਂਡ ਦੀ ਤਰ੍ਹਾਂ ਅਮਰੀਕਾ, ਬ੍ਰਿਟੇਨ ਸਣੇ ਕਈ ਦੇਸ਼ ਅਜਿਹੇ ਹਨ ਜਿੱਥੇ ਓਮੀਕ੍ਰੋਨ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਦੇਸ਼ ਵੀ ਸਖ਼ਤ ਲਾਕਡਾਊਨ ਦਾ ਐਲਾਨ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਮਾਰਕ ਰੂਟ ਨੇ ਕਿਹਾ ਕਿ ਨੀਦਰਲੈਂਡ ਬਹੁਤ ਜ਼ਿਆਦਾ ਛੂਤ ਵਾਲੇ ਓਮੀਕ੍ਰੋਨ ਕੋਰੋਨ ਵਾਇਰਸ ਰੂਪ ਦੇ ਕਾਰਨ ਕ੍ਰਿਸਮਸ ਅਤੇ ਨਵੇਂ ਸਾਲ ਦੀ ਮਿਆਦ ’ਤੇ ਸਖਤ ਤਾਲਾਬੰਦੀ ਲਗਾ ਰਿਹਾ ਹੈ। ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਅਤੇ ਸੇਵਾਵਾਂ, ਰੈਸਟੋਰੈਂਟ, ਹੇਅਰ ਡ੍ਰੈਸਰ, ਅਜਾਇਬ ਘਰ ਅਤੇ ਜਿੰਮ ਸਮੇਤ, ਐਤਵਾਰ ਤੋਂ 14 ਜਨਵਰੀ ਤੱਕ ਬੰਦ ਰਹਿਣਗੀਆਂ। ਸਾਰੇ ਸਕੂਲ ਘੱਟੋ-ਘੱਟ 9 ਜਨਵਰੀ ਤੱਕ ਬੰਦ ਰਹਿਣਗੇ।
Comment here