ਸਿਆਸਤਖਬਰਾਂ

ਕੇਂਦਰ ਦੀਆਂ ਸ਼ਰਤਾਂ ਤੇ ਅੰਦੋਲਨ ਖਤਮ ਨਹੀਂ ਕਰਨਗੇ ਕਿਸਾਨ

ਖਰੜੇ ’ਚ ਮੰਗਾਂ ਨੂੰ ਲੈ ਕੇ ਗੱਲਾਂ ਸਾਫ਼ ਨਹੀਂ, ਮੁੜ ਹੋਵੇਗੀ ਚਰਚਾ—ਟਿਕੈਤ
ਦਿੱਲੀ-ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਦਿੱਲੀ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਜ਼ਬਰਦਸਤ ਹਲਚਲ ਹੈ। ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੈ। ਸਰਕਾਰ ਨਾਲ ਸਿੱਧੀ ਗੱਲਬਾਤ ਹੋ ਸਕਦੀ ਹੈ। ਦਿੱਲੀ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਦੀ ਮੀਟਿੰਗਾਂ ਦੇ ਦੌਰ ਵਿਚਾਲੇ ਘਰ ਵਾਪਸੀ ਦੇ ਸੰਕੇਤ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਸੰਕਯੁਤ ਮੋਰਚੇ ਦੇ ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਸ਼ਨਪਾਲ ਨੇ ਕਿਹਾ ਕਿ ਜੇ ਸਰਕਾਰ ਬਿਨਾਂ ਸ਼ਰਤ ਪਰਚੇ ਵਾਪਸ ਲੈਂਦੀ ਹਾ ਤਾਂ ਘਰ ਵਾਪਸੀ ਕਰਾਂਗੇ। ਕੱਲ੍ਹ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਸੀ। ਕਿਸਾਨਾਂ ਕਈ ਪੁਆਇੰਟਸ ਤੇ ਇਤਰਾਜ਼ ਜਤਾਇਆ ਸੀ। ਕੱਲ੍ਹ ਹੀ ਲਿਖਤੀ ਤੌਰ ਤੇ ਇਤਰਾਜ਼ ਸਰਕਾਰ ਨੂੰ ਭੇਜੇ ਗਏ ਸਨ। ਸੂਤਰਾਂ ਮੁਤਾਬਕ ਜੇ ਪਰਚੇ ਰੱਦ ਕਰਨ ਤੇ ਸਹਿਮਤੀ ਬਣਦੀ ਹੈ, ਤਾਂ ਘਰ ਵਾਪਸੀ ਤੇ ਫੈਸਲਾ ਹੋ ਸਕਦਾ ਹੈ।
ਸਾਡੇ ਕੋਲ ਕੁਝ ਖਦਸ਼ੇ ਹਨ ਜਿਨ੍ਹਾਂ ’ਤੇ ਚਰਚਾ ਕੀਤੀ ਜਾਵੇਗੀ। ਸਾਡਾ ਅੰਦੋਲਨ ਕਿਤੇ ਨਹੀਂ ਜਾ ਰਿਹਾ, ਇਹ ਇੱਥੇ ਹੀ ਰਹੇਗਾ। ਗਾਜ਼ੀਪੁਰ ਦੇ ਕਿਸਾਨ ਆਗੂ ਨੇ ਅੱਗੇ ਕਿਹਾ, ‘‘ਸਰਕਾਰ ਵੱਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਭ ਕੁਝ ਮੰਨ ਲਿਆ ਜਾਵੇਗਾ, ਤੁਸੀਂ ਉੱਠੋ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਕਮੇਟੀ ਬਣੇਗੀ, ਪਰ ਕੁਝ ਸਪੱਸ਼ਟ ਨਹੀਂ, ਕੇਸ ਵਾਪਸ ਲੈਣ ਦੀ ਤਜਵੀਜ਼ ਹੈ, ਪਰ ਚਿੱਠੀ ’ਤੇ ਕੌਣ ਵਿਸ਼ਵਾਸ ਕਰੇਗਾ?
ਟਿਕੈਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲਾਇਆ ਮੋਰਚਾ ਅਜੇ ਨਹੀਂ ਹਟ ਰਿਹਾ ਤੇ ਕਿਸਾਨ ਆਪੋ-ਆਪਣੀਆਂ ਥਾਵਾਂ ’ਤੇ ਡਟੇ ਹੋਏ ਹਨ। ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਭੇਜੇ ਖਰੜੇ/ਤਜਵੀਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ, ਪਰ ਕਿਸਾਨ ਪਹਿਲਾਂ ਅੰਦੋਲਨ ਖ਼ਤਮ ਕਰਨ। ਟਿਕੈਤ ਨੇ ਕਿਹਾ ਕਿ ਖਰੜੇ ਵਿੱਚ ਕੁਝ ਮੰਗਾਂ ਨੂੰ ਲੈ ਕੇ ਗੱਲਾਂ ਸਾਫ਼ ਨਹੀਂ ਹਨ, ਇਨ੍ਹਾਂ ਬਾਰੇ ਤੇ ਕੇਂਦਰ ਦੇ ਰੁਖ਼ ਬਾਰੇ ਮੁੜ ਚਰਚਾ ਹੋਵੇਗੀ।

Comment here