ਸਿਆਸਤਖਬਰਾਂਚਲੰਤ ਮਾਮਲੇ

ਕੇਂਦਰੀ ਵਿੱਤ ਮੰਤਰੀ ਵੱਲੋਂ ਸਦਨ ‘ਚ ਆਰਥਿਕ ਸਰਵੇਖਣ ਪੇਸ਼

ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਬਜਟ ਸੈਸ਼ਨ ਦੇ ਦੌਰਾਨ ਸਦਨ ਦੇ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ ਹੈ। ਇਸ ਆਰਥਿਕ ਸਰਵੇਖਣ ਦੇ ਵਿੱਚ ਵਿੱਤੀ ਸਾਲ 2023-24 ਦੇ ਲਈ ਜੀਡੀਪੀ ਵਿਕਾਸ ਦਰ 6.5% ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਇਹ ਪਿਛਲੇ 3 ਸਾਲਾਂ ਦੇ ਵਿੱਚ ਸਭ ਤੋਂ ਘੱਟ ਵਿਕਾਸ ਦਰ ਹੋਵੇਗੀ। ਜਦੋਂ ਕਿ ਨਾਮਾਤਰ ਜੀਡੀਪੀ 11% ਹੋਣ ਦਾ ਅਨੁਮਾਨ ਦੀ ਸੰਬਾਵਨਾ ਜਤਾਈ ਗਈ ਹੈ। ਐਫਵਾਈ-23 ਲਈ ਅਸਲ ਜੀਡੀਪੀ ਅਨੁਮਾਨ 7% ਦੱਸਿਆ ਗਿਆ ਹੈ।
ਕੇਂਦਰ ਸਰਕਾਰ ਦੇ ਆਰਥਿਕ ਸਰਵੇਖਣ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਬਣਿਆ ਰਹੇਗਾ।ਇਸ ਸਰਵੇਖਣ ਦੇ ਮੁਤਾਬਕ ਭਾਰਤ ਪੀਪੀਪੀ ਦੇ ਮਾਮਲੇ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤੀਜੀ ਅਰਥਵਿਵਸਥਾ ਹੈ ਅਤੇ ਐਕਸਚੇਂਜ ਦਰ ਦੇ ਮਾਮਲੇ ਵਿੱਚ ਭਾਰਤ ਪੰਜਵੇਂ ਸਥਾਨ ਉੱਤੇ ਹੈੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਵੱਲੋਂ ਆਰਥਿਕ ਸਰਵੇਖਣ ਜਾਰੀ ਕਰਨ ਤੋਂ ਬਾਅਦ ਹੁਣ ਮੁੱਖ ਆਰਥਿਕ ਸਲਾਹਕਾਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ।ਇਸ ਸਰਵੇਖਣ ਦੇ ਵਿੱਚ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ ਅਨੁਮਾਨ, ਮਹਿੰਗਾਈ ਦੇ ਅਨੁਮਾਨ, ਵਿਦੇਸ਼ੀ ਮੁਦਰਾ ਭੰਡਾਰ ਅਤੇ ਵਪਾਰ ਘਾਟਾ ਆਦਿ ਸ਼ਾਮਲ ਹੈ।
ਜੀਡੀਪੀ ਆਰਥਿਕਤਾ ਦੀ ਸਥਿਤੀ ਨੂੰ ਦੇਖਣ ਦੇ ਲਈ ਵਰਤੇ ਜਾਣ ਵਾਲੇ ਸਭ ਤੋਂ ਆਮ ਸੂਚਕਾਂ ਵਿੱਚੋਂ ਇੱਕ ਹੈ। ਜੀਡੀਪੀ ਇੱਕ ਖਾਸ ਸਮੇਂ ਦੀ ਮਿਆਦ ਵਿੱਚ ਇੱਕ ਦੇਸ਼ ਵਿੱਚ ਪੈਦਾ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਦਰਸਾਉਂਦਾ ਹੈ। ਜਿਸ ਦੇ ਵਿੱਚ ਦੇਸ਼ ਦੀਆਂ ਸਰਹੱਦਾਂ ਵਿੱਚ ਰਹਿ ਕੇ ਉਤਪਾਦਨ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਪਰਚੂਨ ਮਹਿੰਗਾਈ ਆਰਬੀਆਈ ਦੀ 2%-6% ਦੀ ਰੇਂਜ ਤੋਂ ਬਾਹਰ ਰਹੀ ਸੀ। ਅਪ੍ਰੈਲ 2022 ਦੇ ਵਿੱਚ ਸਭ ਤੋਂ ਜ਼ਿਆਦਾ 7.79% ਦੀ ਮਹਿੰਗਾਈ ਦਰ ਦਰਜ਼ ਕੀਤੀ ਗਈ ਸੀ। ਕੱਚਾ ਤੇਲ, ਵਸਤੂਆਂ ਦੀ ਕੀਮਤ, ਨਿਰਮਿਤ ਲਾਗਤ ਤੋਂ ਇਲਾਵਾ, ਹੋਰ ਬਹੁਤ ਸਾਰੇ ਕਾਰਕ ਹਨ ਜੋ ਪਰਚੂਨ ਮਹਿੰਗਾਈ ਦਰ ਨੂੰ ਨਿਰਧਾਰਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤਕਰੀਬਨ 299 ਵਸਤੂਆਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਦੇ ਆਧਾਰ ‘ਤੇ ਪਰਚੂਨ ਮਹਿੰਗਾਈ ਦਰ ਤੈਅ ਕੀਤੀ ਜਾਂਦੀ ਹੈ।
ਤੁਹਾਨੂੰ ਦੱਸਦੇ ਹਾਂ ਕਿ ਆਖਰ ਆਰਥਿਕ ਸਰਵੇਖਣ ਕੀ ਹੁੰਦਾ ਹੈ ? ਦਰਅਸਲ ਭਾਰਤ ਦੇ ਵਿੱਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਦੇਸ਼ ਭਰ ਦੇ ਜ਼ਿਆਦਾਤਰ ਘਰਾਂ ਦੇ ਵਿੱਚ ਇੱਕ ਡਾਇਰੀ ਬਣਾਈ ਜਾਂਦੀ ਹੈ। ਇਸ ਡਾਇਰੀ ਦੇ ਵਿੱਚ ਪੂਰਾ ਲੇਖਾ-ਜੋਖਾ ਰੱਖਿਆ ਗਿਆ ਹੈ। ਸਾਲ ਦੇ ਆਖਰ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਦਾ ਕੰਮ ਕਿਵੇਂ ਚੱਲ ਰਿਹਾ ਹੈ? ਅਸੀਂ ਕਿੱਥੇ ਖਰਚ ਕੀਤਾ ਤੁਸੀਂ ਕਿੰਨੀ ਕਮਾਈ ਕੀਤੀ ਹੈ? ਕਿੰਨਾ ਬਚਾਇਆ ਇਸ ਦੇ ਅਧਾਰ ‘ਤੇ ਅਸੀਂ ਫੈਸਲਾ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਾਲ ਵਿੱਚ ਕਿਵੇਂ ਖਰਚ ਕਰਨਾ ਹੈ? ਕਿੰਨਾ ਬਚਾਉਣਾ ਹੈ? ਸਾਡੀ ਹਾਲਤ ਕਿਹੋ ਜਿਹੀ ਹੋਵੇਗੀ?

Comment here