ਸਿਆਸਤਖਬਰਾਂ

ਕੇਂਦਰੀ ਮੰਤਰੀ ਸ਼ੇਖਾਵਤ ਡੇਰਾ ਬਿਆਸ ਦੀ ਸ਼ਰਨ ’ਚ

ਰਈਆ-ਪੰਜਾਬ ਵਿਚ ਸਿਆਸੀ ਹਲਚਲ ਤੇਜ਼ ਹੋਣ ਕਾਰਨ ਸਿਆਸਤਦਾਨਾਂ ਦਾ ਡੇਰਿਆਂ ਵੱਲ ਝੁਕਾਅ ਵੱਧ ਗਿਆ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਡੇਰਾ ਬਿਆਸ ਪੁੱਜੇ ਹਨ। ਰਈਆ ਮੋੜ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਲੀਡਰ ਅਕਸਰ ਅਸ਼ੀਰਵਾਦ ਲੈਣ ਲਈ ਡੇਰਾ ਬਿਆਸ ਆਉਂਦੇ ਰਹਿੰਦੇ ਹਨ।
ਇਸੇ ਕੜੀ ਤਹਿਤ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਪੰਜਾਬ ਟੀਮ ਦੇ ਆਗੂ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਅਸ਼ੀਰਵਾਦ ਲੈਣ ਆਏ ਹਨ ਅਤੇ ਇਹ ਨਿੱਜੀ ਫੇਰੀ ਹੈ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸੈਕਟਰੀ ਸੰਤੋਖ ਸਿੰਘ ਗੁਮਟਾਲਾ, ਸੂਬਾ ਕਾਰਜਕਰਨੀ ਬੀਬੀ ਜੀਤ ਕੌਰ, ਜ਼ਿਲ੍ਹਾ ਮਹਾਂ ਮੰਤਰੀ ਅਰਵਿੰਦ ਸ਼ਰਮਾ, ਮਹਾਂ ਮੰਤਰੀ ਸੁਖਦੇਵ ਸਿੰਘ, ਵਾਇਸ ਪ੍ਰਧਾਨ ਅਸ਼ੋਕ ਕੁਮਾਰ ਲਾਲੀ, ਜਿਲਾ ਕਾਰਜਰਨੀ ਕਮਲਜੀਤ ਸਿੰਘ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਉਦੇ ਕੁਮਾਰ, ਮੰਡਲ ਪ੍ਰਧਾਨ ਦੀਪਕ ਸ਼ਰਮਾ, ਮੰਡਲ ਮਹਾਂ ਮੰਤਰੀ ਰਜੀਵ ਕੁਮਾਰ ਰਾਜੂ, ਗਗਨਦੀਪ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।

Comment here