ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਲਿਜਾਇਆ ਗਿਆ ਹੈ। ਹੁਣ ਉਨ੍ਹਾਂ ਦਾ ਨਵਾਂ ਪਤਾ ਕੇਂਦਰੀ ਸੁਧਾਰ ਘਰ ਪਟਿਆਲਾ ਹੋਵੇਗਾ। ਉਸ ਨੂੰ ਆਮ ਕੈਦੀਆਂ ਵਾਂਗ ਕਾਰ ਵਿਚ ਜੇਲ੍ਹ ਅੰਦਰ ਲਿਜਾਇਆ ਗਿਆ। ਇਸ ਤੋਂ ਪਹਿਲਾਂ ਸਿੱਧੂ ਨੇ ਪਟਿਆਲਾ ਕੋਰਟ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਮਾਤਾ ਕੌਸ਼ੱਲਿਆ ਹਸਪਤਾਲ ਲਿਜਾਇਆ ਗਿਆ। ਉਥੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਲਿਜਾਇਆ ਗਿਆ।
ਨਵਜੋਤ ਦਾ ਸਾਰਾ ਕੁਝ ਸਾਲ ਭਰ ਲਈ ਬਦਲ ਜਾਵੇਗਾ। ਰੰਗੀਨ ਅਤੇ ਸਟਾਈਲਿਸ਼ ਕੱਪੜਿਆਂ ਦੇ ਸ਼ੌਕੀਨ ਸਿੱਧੂ ਨੂੰ ਸਫੈਦ ਜੇਲ ਦਾ ਪਹਿਰਾਵਾ ਪਹਿਨਣਾ ਪਵੇਗਾ। ਜੇਲ੍ਹ ਵਿੱਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਦੀ ਦਾ ਨੰਬਰ ਮਿਲੇਗਾ ਅਤੇ ਇਹ ਜੇਲ੍ਹ ਵਿੱਚ ਉਨ੍ਹਾਂ ਦੀ ਪਛਾਣ ਹੋਵੇਗੀ। ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਕੰਮ ਕਰਨਾ ਪਵੇਗਾ ਅਤੇ ਆਮ ਕੈਦੀਆਂ ਵਾਂਗ ਰਹਿਣਾ ਪਵੇਗਾ। ਉਨ੍ਹਾਂ ਨੂੰ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ। ਇਹ ਦੇਖਣਾ ਹੋਵੇਗਾ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਕੰਮ ਅਲਾਟ ਕੀਤਾ ਜਾਂਦਾ ਹੈ। ਜੇਲ੍ਹ ਵਿੱਚ ਕੰਮ ਕਰਨ ਲਈ 90 ਰੁਪਏ ਪ੍ਰਤੀ ਦਿਨ ਦਾ ਮਹਿਣਾ ਵੀ ਹੈ, ਪਰ ਨਵੇਂ ਕੈਦੀ ਲਈ ਇੱਕ ਤੋਂ ਤਿੰਨ ਮਹੀਨੇ ਦਾ ਟਰੇਨਿੰਗ ਪੀਰੀਅਡ ਹੈ ਅਤੇ ਇਸ ਸਮੇਂ ਦੀ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ। ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਲੀਵਰ ਦੀ ਸਮੱਸਿਆ ਹੈ ਅਤੇ ਉਨ੍ਹਾਂ ਦੇ ਪੈਰਾਂ ‘ਚ ਵੀ ਸਮੱਸਿਆ ਹੈ। ਉਸਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਤੋਂ ਬਣੀ ਰੋਟੀ ਜਾਂ ਪਕਵਾਨ ਨਹੀਂ ਖਾ ਸਕਦਾ। ਨਵਜੋਤ ਸਿੱਧੂ ਦੇ ਸਿਆਸੀ ਵਿਰੋਧੀ ਬਿਕਰਮ ਸਿੰਘ ਮਜੀਠੀਆ ਵੀ ਪਟਿਆਲਾ ਜੇਲ ‘ਚ ਮੌਜੂਦ ਹਨ। ਜੇਲ ਦੇ ਅੰਦਰ ਸਿੱਧੂ ਨੂੰ ਕਿੱਥੇ ਰੱਖਿਆ ਜਾਂਦਾ ਹੈ, ਇਸ ਵਿੱਚ ਬਹੁਤ ਸਾਰੇ ਲੋਕਾਂ ਦੀ ਦਿਲਚਸਪੀ ਬਣੀ ਹੋਈ ਹੈ।
Comment here